ਨੇਪਾਲੀ ਸ਼ੇਰਪਾ ਕਾਮੀ ਰੀਤਾ ਨੇ ਰਿਕਾਰਡ 23ਵੀਂ ਵਾਰ ਫਤਹਿ ਕੀਤੀ ਮਾਊਂਟ ਐਵਰੈਸਟ

ਕਾਠਮੰਡੂ, 15 ਮਈ (ਸ.ਬ.) ਨੇਪਾਲ ਦੇ ਸ਼ੇਰਪਾ ਕਾਮੀ ਰੀਤਾ ਨੇ 49 ਸਾਲ ਦੀ ਉਮਰ ਵਿੱਚ ਰਿਕਾਰਡ 23ਵੀਂ ਵਾਰ ਮਾਊਂਟ ਐਵਰੈਸਟ ਫਤਹਿ ਕੀਤਾ ਹੈ| ਸਰਕਾਰੀ ਅਧਿਕਾਰੀ ਗਿਆਨੇਂਦਰ ਸ਼ੇਸ਼ਠ ਨੇ ਦੱਸਿਆ,”ਰੀਤਾ ਨੇ ਸਵੇਰੇ ਕਰੀਬ 7:50 ਤੇ ਐਵਰੈਸਟ ਤੇ ਚੜ੍ਹਾਈ ਕਰ ਕੇ ਆਪਣਾ ਪੁਰਾਣਾ ਰਿਕਾਰਡ ਤੋੜ ਦਿੱਤਾ|”
ਰੀਤਾ ਦੇ ਦੋ ਕਰੀਬੀ ਸਾਥੀ 21 ਵਾਰ 8,850 ਮੀਟਰ ਦੀ ਚੋਟੀ ਤੇ ਚੜ੍ਹ ਚੁੱਕੇ ਹਨ ਪਰ ਦੋਹਾਂ ਨੇ ਪਹਾੜ ਚੜ੍ਹਨ ਤੋਂ ਸੰਨਿਆਸ ਲੈ ਲਿਆ ਹੈ| ਰੀਤਾ ਨੇ ਇਹ ਚੜ੍ਹਾਈ ਨੇਪਾਲ ਵਾਲੇ ਪਾਸਿਓਂ ਕੀਤੀ ਜੋ ਕਿ ਬਹੁਤ ਮੁਸ਼ਕਿਲ ਮੰਨੀ ਜਾਂਦੀ ਹੈ| ਰੀਤਾ ਨੇ 24 ਸਾਲ ਦੀ ਉਮਰ ਵਿਚ 1994 ਵਿਚ ਪਹਿਲੀ ਵਾਰ ਮਾਊਂਟ ਐਵਰੈਸਟ ਦੀ ਪਹਿਲੀ ਚੜ੍ਹਾਈ ਪੂਰੀ ਕੀਤੀ ਸੀ|
ਰੀਤਾ ਦਾ ਜਨਮ ਨੇਪਾਲ ਦੇ ਥਾਮੇ ਵਿਚ ਸਾਲ 1970 ਵਿੱਚ ਹੋਇਆ| 17 ਸਾਲ ਦੀ ਉਮਰ ਵਿੱਚ ਟਰੈਕਿੰਗ ਇੰਡਸਟਰੀ ਵਿਚ ਕਦਮ ਰੱਖਿਆ| ਰੀਤਾ ਨੇ ਕੰਚਨਜੰਗਾ-2, ਚੋ-ਓਯੂ, ਲੋਸਤੇ ਅਤੇ ਅੰਨਪੂਰਨਾ ਜਿਹੇ ਉੱਚੇ ਪਰਬਤਾਂ ਦੀ ਵੀ ਚੜ੍ਹਾਈ ਕੀਤੀ ਹੈ|
ਇਸ ਤੋਂ ਇਕ ਸਾਲ ਪਹਿਲਾਂ 2018 ਵਿਚ ਬੁੱਧਵਾਰ ਦੇ ਦਿਨ ਹੀ ਕਾਮੀ ਰੀਤਾ ਨੇ ਐਵਰੈਸਟ ਤੇ 22ਵੀਂ ਵਾਰ ਚੜ੍ਹਾਈ ਕੀਤੀ ਸੀ| ਉਸ ਦਿਨ ਤਰੀਕ 16 ਮਈ ਸੀ| 2018 ਤੋਂ ਪਹਿਲਾਂ ਮਾਊਂਟ ਐਵਰੈਸਟ ਤੇ ਸਭ ਤੋਂ ਜ਼ਿਆਦਾ 21 ਵਾਰ ਚੜ੍ਹਨ ਦਾ ਰਿਕਾਰਡ ਅੱਪਾ ਸ਼ੇਰਪਾ ਅਤੇ ਫੁਰਬਾ ਤਾਸ਼ੀ ਸ਼ੇਰਪਾ ਦੇ ਨਾਮ ਸੀ|

Leave a Reply

Your email address will not be published. Required fields are marked *