ਨੇਪਾਲ ਦੇ ਜਨਕਪੁਰ ਇਲਾਕੇ ਤੋਂ ਚੱਲੀ ਬੱਸ ਅਯੁੱਧਿਆ ਪਹੁੰਚੀ

ਨਵੀਂ ਦਿੱਲੀ, 12 ਮਈ (ਸ.ਬ.) ਨੇਪਾਲ ਦੇ ਜਨਕਪੁਰ ਤੋਂ ਚੱਲੀ ਬੱਸ ਅਯੁੱਧਿਆ ਪਹੁੰਚ ਗਈ ਹੈ| ਇਸ ਬੱਸ ਦੀ ਸ਼ੂਰਆਤ ਬੀਤੇ ਦਿਨੀਂ ਪ੍ਰਧਾਨ ਮੰਤਰੀ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਕੀਤੀ ਸੀ| ਇਸ ਬੱਸ ਦਾ ਸਵਾਗਤ ਕਰਨ ਲਈ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਵੀ ਅਯੋਧਿਆ ਪਹੁੰਚੇ ਹੋਏ ਸਨ|
ਇਸ ਤੋਂ ਪਹਿਲਾਂ ਬੱਸ ਰਾਤ 1:50 ਮਿੰਟ ਤੇ ਭਾਰਤੀ ਸੀਮਾ ਦੇ ਮਿਠਾਮੋੜ ਪਹੁੰਚੀ ਸੀ, ਜਿੱਥੇ ਸੁਰੱਖਿਆ ਅਧਿਕਾਰੀ ਨੇ ਬੱਸ ਦਾ ਸਵਾਗਤ ਕੀਤਾ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ਤੇ ਨੇਪਾਲ ਵਿੱਚ ਹਨ ਅਤੇ ਇੱਥੇ ਉਨ੍ਹਾਂ ਨੇ ਜਨਕਪੁਰ ਵਿੱਚ ਜਾਨਕੀ ਮੰਦਰ ਦੇ ਦਰਸ਼ਨ ਵੀ ਕੀਤੇ|
ਜ਼ਿਕਰਯੋਗ ਹੈ ਕਿ ਇਹ ਬੱਸ ਰਾਮਾਇਣ ਸਰਕਟ ਦੇ ਦੋ ਸਭ ਤੋਂ ਮਹੱਤਵਪੂਰਨ ਸਥਾਨਾਂ ਨੂੰ ਜੋੜੇਗੀ| ਨਾਲ ਹੀ ਇਹ ਬੱਸ ਸੇਵਾ ਦੋਵੇਂ ਦੇਸ਼ਾਂ ਦੇ ਸੈਲਾਨੀਆਂ ਨੂੰ ਤੀਰਥ ਯਾਤਰਾ ਦੀ ਸਹੂਲਤ ਪ੍ਰਦਾਨ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਜਿਸ ਨਾਲ ਦੋਵੇਂ ਦੇਸ਼ਾਂ ਦੇ ਸੰਬੰਧ ਅਤੇ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ|
ਬੱਸ ਤੋਂ ਭਾਰਤ ਵਿੱਚ ਯਾਤਰਾ ਕਰਨ ਲਈ ਜ਼ਰੂਰੀ ਪਰਮਿਟ ਭਾਰਤੀ ਦੂਤਾਵਾਸ ਕਾਠਮਾਂਡੂ ਵੱਲੋਂ ਜਾਰੀ ਕੀਤਾ ਗਿਆ ਹੈ| ਇਸ ਇਤਿਹਾਸਕ ਅਵਸਰ ਤੇ ਭਿਠਾਮੋਡ ਸਥਾਨ ਸੀਮਾ ਸ਼ੁਲਕ ਦੇ ਅਧਿਕਾਰੀ ਵੱਲੋਂ ਯਾਤਰੀਆਂ ਨੂੰ ਕਸਟਮ ਕਲੀਅਰੈਂਸ ਦੇਣ ਤੋਂ ਇਲਾਵਾ ਵਿਸ਼ੇਸ਼ ਰੂਪ ਤੋਂ ਉਨ੍ਹਾਂ ਯਾਤਰੀਆਂ ਦੇ ਰਵਾਇਤੀ ਸਵਾਗਤ ਦੀ ਵਿਵਸਥਾ ਵੀ ਕੀਤੀ ਸੀ|

Leave a Reply

Your email address will not be published. Required fields are marked *