ਨੇਪਾਲ ਵਿੱਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਦੋਵੇਂ ਪਾਇਲਟਾਂ ਦੀ ਮੌਤ

ਕਾਠਮੰਡੂ, 16 ਮਈ (ਸ.ਬ.) ਨੇਪਾਲ ਦੇ ਮੁਕਤੀਨਾਥ ਵਿਚ ਨੇਪਾਲ ਫੌਜ ਦਾ ਕਾਰਗੋ ਹੈਲੀਕਾਪਟਰ ਕਰੈਸ਼ ਹੋ ਗਿਆ| ਇਸ ਹਾਦਸੇ ਵਿਚ ਹੈਲੀਕਾਪਟਰ ਵਿਚ ਬੈਠੇ ਦੋਵਾਂ ਹੀ ਪਾਇਲਟਾਂ ਦੀ ਮੌਤ ਹੋ ਗਈ| ਘਟਨਾ ਦੀ ਸੂਚਨਾ ਤੇ ਮੌਕੇ ਤੇ ਪਹੁੰਚੇ ਸੁਰੱਖਿਆ ਬਲ ਦੇ ਜਵਾਨਾਂ ਨੇ ਹਾਦਸੇ ਵਿਚ ਜ਼ਖਮੀ ਹੋਏ ਦੋਵਾਂ ਪਇਲਟਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ, ਜਿੱਥੇ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ|
ਜਾਣਕਾਰੀ ਮੁਤਾਬਕ ਨੇਪਾਲ ਦੇ ਮੁਕਤੀਨਾਥ ਵਿਚ ਨੇਪਾਲ ਫੌਜ ਦਾ ਕਾਰਗੋ ਹੈਲੀਕਾਪਟਰ ਅਚਾਨਕ ਕਰੈਸ਼ ਹੋ ਗਿਆ| ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਹੈਲੀਕਾਪਟਰ ਵਿਚ 2 ਪਾਇਲਟ ਸਵਾਰ ਸਨ| ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਾਇਲਟਾਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਸੀ| ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *