ਨੇਪਾਲ ਵਿੱਚ ਬੰਬ ਧਮਾਕਾ, 7 ਵਿਅਕਤੀਆਂ  ਦੀ ਹਾਲਤ ਗੰਭੀਰ

ਕਾਠਮਾਂਡੂ, 26 ਜੂਨ (ਸ.ਬ.) ਗੁਆਂਢੀ ਦੇਸ਼ ਨੇਪਾਲ ਵਿੱਚ ਹੋਣ ਜਾ ਰਹੀਆਂ ਸਥਾਨਕ ਚੋਣਾਂ ਨੂੰ ਲੈ ਕੇ ਗਤੀਰੋਧ ਜਾਰੀ ਹੈ| ਨੇਪਾਲ ਦੇ ਤਰਾਈ ਇਲਾਕੇ ਵਿੱਚ ਚੋਣਾਂ ਨਾ ਹੋਣ ਇਸ ਨੂੰ ਲੈ ਕੇ ਕਈ ਰਾਜਨੀਤਕ ਦਲ ਵਿਰੋਧ ਕਰ ਰਹੇ ਹਨ| ਬੀਤੀ ਰਾਤ ਪ੍ਰਚਾਰ ਦੇ ਅੰਤਿਮ ਦਿਨ ਨਵਲਪਰਾਸੀ ਜ਼ਿਲ੍ਹੇ ਦੇ ਸੁਨਵਲ ਵਿੱਚ ਸੀ. ਪੀ. ਐਨ. (ਐਮ) ਪਾਰਟੀ ਦੀ ਪ੍ਰਚਾਰ ਗੱਡੀ ਵਿੱਚ ਧਮਾਕਾ ਹੋ ਗਿਆ, ਜਿਸ ਨਾਲ ਗੱਡੀ ਵਿੱਚ ਬੈਠੇ ਸੱਤ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਕਰੀਬ ਦਰਜਨ ਭਰ  ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ|
ਬੰਬ ਧਮਾਕੇ ਵਿੱਚ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਪੁਲੀਸ ਨੇ ਲੁੰਬਿਨੀ ਅੰਚਲ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ| ਰਾਜਨੀਤਕ ਦਲਾਂ ਦੇ ਵਿਰੋਧ ਦੇ ਬਾਵਜੂਦ ਨੇਪਾਲ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ, ਇਸ ਲਈ ਰਾਜਨੀਤਿਕ ਦਲਾਂ ਦੇ ਲੋਕਾਂ ਨੇ ਹਿੰਸਕ ਰੂਪ ਧਾਰ ਲਿਆ ਹੈ|
ਨੇਪਾਲ ਦੇ ਰੂਪਨਦੇਹੀ, ਨਵਲਪਰਾਸੀ ਅਤੇ ਕਪਿਲਵਸਤੂ ਜ਼ਿਲ੍ਹਿਆਂ ਵਿੱਚ ਕਈ ਜਗ੍ਹਾ ਤੇ ਹਿੰਸਕ ਝੜਪਾਂ ਹੋਣ ਦੀਆਂ ਖਬਰਾਂ ਮਿਲੀਆਂ ਹਨ|
ਨੇਪਾਲ ਪੁਲੀਸ ਡੀ. ਐਸ. ਪੀ. ਭੀਮ ਬਹਾਦੁਰ ਖੜਕਾ ਮੁਤਾਬਕ ਕੁਝ ਵਿਰੋਧੀਆਂ ਨੇ ਪ੍ਰਚਾਰ ਗੱਡੀ ਤੇ ਬੰਬ ਧਮਾਕਾ ਕੀਤਾ ਹੈ, ਜਿਸ ਵਿੱਚ ਡੇਢ ਦਰਜਨ ਵਿਅਕਤੀ ਜ਼ਖਮੀ ਹੋਏ ਹਨ|

Leave a Reply

Your email address will not be published. Required fields are marked *