ਨੇਪਾਲ ਵਿੱਚ ਯਾਤਰੀਆਂ ਨਾਲ ਭਰੀ ਬੱਸ ਨਦੀ ਵਿੱਚ ਡਿੱਗੀ, 14 ਮਰੇ

ਕਾਠਮੰਡੂ, 28 ਅਕਤੂਬਰ (ਸ.ਬ.) ਨੇਪਾਲ ਦੇ ਧਾਦਿੜ ਜ਼ਿਲੇ ਵਿੱਚ ਇਕ ਯਾਤਰੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ| ਮਿਲੀ ਜਾਣਕਾਰੀ ਮੁਤਾਬਕ ਹਾਈਵੇਅ ਤੇ 50 ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਨਦੀ ਵਿੱਚ ਡਿੱਗ ਗਈ|
ਇਕ ਰਿਪੋਰਟ ਮੁਤਾਬਕ ਰਾਜਬਿਰਾਜ ਤੋਂ ਕਾਠਮੰਡੂ ਜਾ ਰਹੀ ਬੱਸ ਇੱਥੋਂ 80 ਕਿਲੋਮੀਟਰ ਦੂਰ ਘਾਟਬੇਸੀ ਬਾਂਗੇ ਮੋੜ ਤੇ ਹਾਦਸੇ ਦਾ ਸ਼ਿਕਾਰ ਹੋ ਗਈ| ਧਾਦਿੜ ਵਿਚ ਪੁਲੀਸ ਇੰਸਪੈਕਟਰ ਨੇ ਦੱਸਿਆ ਕਿ ਹੁਣ ਤੱਕ ਤ੍ਰਿਸ਼ੂਲੀ ਨਦੀ ਵਿੱਚੋਂ 5 ਔਰਤਾਂ ਅਤੇ 2 ਬੱਚਿਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ| ਉਨ੍ਹਾਂ ਦੱਸਿਆ ਕਿ ਇਨ੍ਹਾਂ ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ|
ਦੱਸਿਆ ਜਾ ਰਿਹਾ ਹੈ ਕਿ 15 ਲੋਕ ਸੁਰੱਖਿਅਤ ਤੈਰ ਤੇ ਨਦੀ ਦੇ ਕਿਨਾਰੇ ਤੱਕ ਪਹੁੰਚਣ ਵਿੱਚ ਸਫਲ ਰਹੇ| ਹਾਦਸੇ ਵਿੱਚ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ| ਮੌਕੇ ਤੇ ਪੁੱਜੇ ਰਾਹਤ ਕਰਮਚਾਰੀਆਂ ਦਾ ਕਹਿਣਾ ਹੈ ਕਿ ਯਾਤਰਾ ਕਰ ਰਹੇ ਯਾਤਰੀਆਂ ਦੀ ਸਹੀ ਗਿਣਤੀ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ| ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ| ਪੁਲੀਸ ਇੰਸਪੈਕਟਰ ਨੇ ਦੱਸਿਆ ਕਿ ਕੁਝ ਹੋਰ ਯਾਤਰੀਆਂ ਦੇ ਬੱਸ ਵਿਚ ਫਸੇ ਹੋਣ ਦਾ ਖਦਸ਼ਾ ਹੈ ਅਤੇ ਉਨ੍ਹਾਂ ਨੂੰ ਬਚਾਉਣ ਲਈ ਮੁਹਿੰਮ ਜਾਰੀ ਹੈ|

Leave a Reply

Your email address will not be published. Required fields are marked *