ਨੇਪਾਲ ਵਿੱਚ 78 ਯਾਤਰੀਆਂ ਨੂੰ ਲੈ ਜਾ ਰਿਹਾ ਜਹਾਜ਼ ਹਾਦਸੇ ਦਾ ਸ਼ਿਕਾਰ

ਕਾਠਮੰਡੂ, 12 ਮਾਰਚ (ਸ.ਬ.) ਨੇਪਾਲ ਵਿੱਚ ਕਾਠਮੰਡੂ ਕੌਮਾਂਤਰੀ ਹਵਾਈ ਅੱਡੇ ਤੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ| ਜਹਾਜ਼ ਵਿੱਚ 78 ਯਾਤਰੀ ਸਵਾਰ ਸਨ| ਜਹਾਜ਼ ਢਾਕਾ ਤੋਂ ਕਾਠਮੰਡੂ ਆ ਰਿਹਾ ਸੀ| ਮੀਡੀਆ ਰਿਪੋਰਟ ਮੁਤਾਬਕ ਇਹ ਜਹਾਜ਼ ਬੰਗਲਾਦੇਸ਼ ਦੀ ਯੂ. ਐਸ-ਬੰਗਲਾ ਏਅਰਲਾਈਨਜ਼ ਦਾ ਸੀ| ਕਾਠਮੰਡੂ ਦੀ ਇਕ ਅਖਬਾਰ ਦੀ ਖਬਰ ਮੁਤਾਬਕ ਜਹਾਜ਼ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਦੇ ਪੂਰਬੀ ਹਿੱਸੇ ਵਿੱਚ ਜਾ ਡਿੱਗਿਆ|
ਸੋਸ਼ਲ ਮੀਡੀਆ ਵਿੱਚ ਹਾਦਸੇ ਦੇ ਸ਼ਿਕਾਰ ਹੋਏ ਜਹਾਜ਼ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ| ਇਨ੍ਹਾਂ ਤਸਵੀਰਾਂ ਵਿੱਚ ਰਨਵੇਅ ਤੇ ਧੂੰਆਂ ਉਠਦਾ ਹੋਇਆ ਨਜ਼ਰ ਆ ਰਿਹਾ ਹੈ| ਅਧਿਕਾਰੀਆਂ ਦੀ ਮੰਨੀਏ ਤਾਂ ਜਹਾਜ਼ ਵਿੱਚ ਤਕਨੀਕੀ ਖਰਾਬੀ ਹਾਦਸੇ ਦੀ ਵਜ੍ਹਾ ਤੋਂ ਇਹ ਹਾਦਸਾ ਹੋਇਆ ਹੈ| ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ| ਬਚਾਅ ਕੰਮਾਂ ਵਿੱਚ ਨੇਪਾਲ ਦੀ ਫੌਜ ਜੁਟੀ ਹੋਈ ਹ

Leave a Reply

Your email address will not be published. Required fields are marked *