ਨੇਬਰਹੁਡ ਪਾਰਕ ਫੇਜ਼-11 ਦੇ ਵਿਕਾਸ ਦੇ ਕੰਮ ਦੀ ਸ਼ੁਰੂਆਤ ਕੀਤੀ

ਐਸ ਏ ਐਸ ਨਗਰ, 6 ਜੂਨ (ਸ.ਬ.) ਨੇਬਰਹੁਡ ਪਾਰਕ ਫੇਜ਼-11 ਨੂੰ ਹੋਰ ਸੁੰਦਰ ਬਣਾਉਣ ਲਈ ਵਿਕਾਸ ਦੇ ਕੰਮ ਦੀ ਸ਼ੁਰੂਆਤ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਦੀ ਅਗਵਾਈ ਵਿੰਚ ਸ੍ਰ. ਜਗਦੀਸ਼ ਸਿੰਘ ਅਤੇ ਫੇਜ਼-11 ਦੇ ਹੋਰ ਪਤਵੰਤਿਆਂ ਨੇ ਕੀਤੀ| ਇਸ ਮੌਕੇ ਵਸਨੀਕਾਂ ਨੇ ਕਿਹਾ ਕਿ ਪਾਰਕ ਨੂੰ ਹੋਰ ਸੁੰਦਰ ਬਣਾਉਣ ਲਈ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਅੱਜ ਇਸ ਕੰਮ ਦੀ ਸ਼ੁਰੂਆਤ ਨਾਲ ਇਹ ਮੰਗ ਪੂਰੀ ਹੋ ਗਈ ਹੈ|
ਕੌਂਸਲਰ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਪਾਰਕ ਨੂੰ ਹੋਰ ਸੁੰਦਰ ਬਣਾਉਣ ਲਈ ਲੋੜੀਂਦੇ ਫੰਡ ਮੰਜੂਰ ਕਰਵਾ ਲਏ ਗਏ ਹਨ ਜਿਸ ਵਿੱਚ ਟਰੈਕ ਨੂੰ ਦੁਬਾਰਾ ਬਣਾਉਣਾ, ਜੋਗਿੰਗ ਟਰੈਕ ਬਣਾਉਣਾ, ਝੂਲੇ ਲਗਵਾਉਣਾ, ਐਂਟਰੀ ਪੁਆਇੰਟ ਦੀ ਦਿਸ਼ਾ ਸੁਧਾਰਨਾ, ਹੋਰ ਬੂਟੇ ਲਗਾਉਣਾ ਅਦਿ ਸ਼ਾਮਲ ਹਨ| ਉਹਨਾਂ ਦੱਸਿਆ ਕਿ ਇਸ ਪਾਰਕ ਲਈ ਇੱਕ ਉਪਨ ਜਿੰਮ ਵੀ ਮੰਜੂਰ ਹੋ ਗਿਆ ਹੈ ਜੋ ਕਿ ਉਚ ਦਰਜੇ ਦਾ ਹੋਵੇਗਾ ਤਾਂ ਕਿ ਸੈਰ ਕਰਨ ਦੇ ਨਾਲ ਨਾਲ ਲੋਕ ਕਸਰਤ ਵੀ ਕਰ ਸਕਣ| ਉਹਨਾਂ ਦੱਸਿਆ ਕਿ ਵਾਰਡ ਦੇ ਸਾਰੇ ਪਾਰਕਾਂ ਲਈ ਫੰਡ ਮਨਜੂਰ ਹੋ ਗਏ ਹਨ ਅਤੇ ਜਲਦੀ ਹੀ ਉਹਨਾਂ ਦਾ ਵੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ|
ਉਹਨਾਂ ਦੱਸਿਆ ਕਿ ਜਲਦੀ ਹੀ ਲਾਈਬ੍ਰੇਰੀ ਵੀ ਲੋਕਾਂ ਦੀ ਸਹੂਲਤ ਲਈ ਖੋਲ੍ਹ ਦਿੱਤੀ ਜਾਵੇਗੀ| ਇਸ ਲਾਈਬ੍ਰੇਰੀ ਲਈ ਲੋੜੀਂਦੇ ਫੰਡ ਮੰਜੂਰ ਹੋਣ ਉਪਰੰਤ ਸਮਾਨ ਖਰੀਦਿਆ ਜਾ ਰਿਹਾ ਹੈ| ਉਹਨਾਂ ਨੇ ਇਹਨਾਂ ਵਿਕਾਸ ਦੇ ਕੰਮਾਂ ਲਈ ਮੇਅਰ ਸ .ਕੁਲਵੰਤ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਹੜਾ ਵੀ ਕੰਮ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਉਹਨਾਂ ਨੇ ਉਸ ਕੰਮ ਲਈ ਪਹਿਲ ਦੇ ਅਧਾਰ ਤੇ ਫੰਡ ਮਨਜੂਰ ਕਰ ਦਿੱਤੇ ਹਨ|
ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰ. ਸੱਜਣ ਸਿੰਘ, ਸ਼੍ਰੀ ਵੀ. ਕੇ. ਮਹਾਜਨ ਸ੍ਰ.ਤਜਿੰਦਰ ਸਿੰਘ, ਸ੍ਰ. ਸਤਵਿੰਦਰ ਸਿੰਘ ਸਾਚਾ, ਹਰੀ ਮਿੱਤਰ ਮਹਾਜਨ, ਸ੍ਰ. ਹਰਵਿੰਦਰ ਸਿੰਘ ਸਿੰਧੂ, ਸ੍ਰ. ਦਿਆਲ ਸਿੰਘ ਮਾਨ, ਸ੍ਰ. ਦਰਸ਼ਨ ਸਿੰਘ ਰੰਧਾਵਾ, ਸ੍ਰ. ਹਰਦੇਵ ਸਿੰਘ, ਸ੍ਰ. ਗੁਰਇਕਬਾਲ ਸਿੰਘ, ਸ੍ਰ. ਜਸਵੀਰ ਸਿੰਘ, ਸ੍ਰ. ਸਰਬਜੀਤ ਸਿੰਘ ਠੇਕੇਦਾਰ, ਸ੍ਰ. ਸੁਰਿੰਦਰ ਸਿੰਘ ਗੋਇਲ ਜੇ .ਈ ., ਸ੍ਰ. ਅਮਰਜੀਤ ਸਿੰਘ ਹਾਜਰ ਸਨ|Converted from Joy to Unicode

Leave a Reply

Your email address will not be published. Required fields are marked *