ਨੈਟ ਬਾਲ ਟੂਰਨਾਮੈਂਟ ਦਾ ਆਯੋਜਨ

ਮੁਹਾਲੀ 11 ਅਗਸਤ (ਸ.ਬ.) ਪੰਜਾਬ ਸਪੋਰਟਸ ਨੈਟ ਬਾਲ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਜਸਪਿੰਦਰ ਸਿੰਘ ਲਾਲੀ ਦੀ ਅਗਵਾਈ ਹੇਠ ਰਤਨ ਪ੍ਰੋਫੈਸ਼ਨਲ ਨਰਸਿੰਗ ਕਾਲਜ਼ ਵਿੱਚ ਇੱਕ ਦਿਨਾਂ ਨੈਟ ਬਾਲ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਗਿਆ| ਇਸ ਸਬੰਧੀ ਜਨਰਲ ਸਕੱਤਰ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਸੁੰਦਰ ਲਾਲ ਅਗਰਵਾਲ ਵਲੋਂ ਕੀਤਾ ਗਿਆ| ਇਸ ਟੂਰਨਾਮੈਂਟ ਵਿੱਚ 2 ਕੁੜੀਆਂ ਅਤੇ 2 ਮੁੰਡਿਆਂ ਦੀਆਂ ਟੀਮਾਂ ਨੇ ਭਾਗ ਲਿਆ| ਜਿਸ ਵਿੱਚ ਲੜਕਿਆਂ ਦੀ ਟੀਮ ਵਿੱਚ ਪੈਰਾਗਾਨ ਸਕੂਲ ਕਲੱਬ ਦੀ ਟੀਮ ਨੇ ਪਹਿਲਾ ਸਥਾਨ, ਮੋਤੀ ਰਾਮ ਆਰਿਆ ਟੀਮ ਨੇ ਦੂਜਾ, ਮਾਨਵ ਮੰਗਲ ਕਲੱਬ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ| ਇਸੇ ਤਰ੍ਹਾਂ ਲੜਕੀਆਂ ਦੀ ਟੀਮ ਵਿੱਚ ਪੈਰਾਗਾਨ ਕਲੱਬ ਦੀ ਟੀਮ ਨੇ ਪਹਿਲਾ ਸਥਾਨ, ਬ੍ਰਿਟਸ਼ ਕਲੱਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ| ਉਨ੍ਹਾਂ ਦੱਸਿਆ ਕਿ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਗੋਲਡ ਮੈਡਲ, ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਸਿਲਵਰ ਮੈਡਲ, ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਬਰਾਉਨ ਮੈਡਲ ਦੇ ਕੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਗਿਆ| ਇਸ ਮੌਕੇ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਜਸਪਿੰਦਰ ਸਿੰਘ ਲਾਲੀ ਨੇ ਭਾਗ ਲੈਣ ਵਾਲੀਆਂ ਟੀਮਾਂ ਦਾ ਧੰਨਵਾਦ ਕੀਤਾ ਅਤੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ| ਇਸ ਮੌਕੇ ਕੌਂਸਲਰ ਸਰਬਜੀਤ ਸਿੰਘ ਸਾਬੀ ਵਲੋਂ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ| ਇਸ ਮੌਕੇ ਡਾ. ਕਰਨ ਅਵਤਾਰ ਪੰਜਾਬ ਸਕੱਤਰ, ਵੀਰਪ੍ਰਤਾਪ ਸਿੰਘ ਬਾਵਾ, ਕੁਲਵਿੰਦਰ ਸਿੰਘ ਕਾਕਾ, ਸੁਮਿਤ ਸਵਰਾ, ਯਾਦਵਿੰਦਰ ਯਾਦੀ ਹਾਜ਼ਰ ਸਨ|

Leave a Reply

Your email address will not be published. Required fields are marked *