ਨੈਸ਼ਨਲ ਹਾਈਵੇ ਉਪਰ ਨਿੱਜੀ ਰਸਤਾ ਖੋਲਣ ਵਾਲਿਆਂ ਵਿਰੁੱਧ ਕਾਰਵਾਈ ਹੋਵੇਗੀ : ਸਚਦੇਵ

ਡੇਰਾਬੱਸੀ, 10 ਅਪ੍ਰੈਲ (ਦੀਪਕ ਸ਼ਰਮਾ) ਨੈਸ਼ਨਲ ਹਾਈਵੇ ਅਥਾਰਿਟੀ ਦੇ ਡੀ ਜੀ ਐਮ ਕੇ ਐਲ ਸਚਦੇਵ ਨੇ ਕਿਹਾ ਹੈ ਕਿ ਨੈਸ਼ਨਲ ਹਾਈਵੇ ਉਪਰ ਕੋਈ ਵੀ ਸੰਸਥਾ ਆਪਣਾ ਸਿੱਧਾ ਰਸਤਾ ਨਹੀਂ ਬਣਾ ਸਕਦੀ|
ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਗੋਲਫ ਮਿਡੋ (ਏ ਟੀ ਐਸ ) ਸੰਸਥਾ ਵਲੋਂ ਆਪਣਾ ਰਸਤਾ ਸਿੱਧਾ ਨੈਸ਼ਨਲ ਹਾਈਵੇ ਉਪਰ ਖੋਲ ਦਿੱਤਾ ਗਿਆ ਹੈ, ਜਿਸ ਕਾਰਨ ਇਸ ਸੰਸਥਾ ਵਿਰੁੱਧ ਕਾਰਵਾਈ ਕੀਤੀ ਜਾਵੇਗੀ| ਉਹਨਾਂ ਕਿਹਾ ਕਿ ਕੋਈ ਵੀ ਸੰਸਥਾ ਜਾਂ ਵਿਅਕਤੀ ਆਪਣਾ ਨਿਜੀ ਰਸਤਾ ਨੈਸ਼ਨਲ ਹਾਈਵੇ ਉਪਰ ਨਹੀਂ ਖੋਲ ਸਕਦਾ| ਇਸ ਤਰ੍ਹਾਂ ਕਰਨ ਨਾਲ ਆਮ ਟ੍ਰੈਫਿਕ ਵਿੱਚ ਵਿਘਨ ਪੈਂਦਾ ਹੈ ਅਤੇ ਹਾਦਸੇ ਵਾਪਰਨ ਦਾ ਖਤਰਾ ਬਣ ਜਾਂਦਾ ਹੈ| ਇਹ ਹਾਈਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਹੁੰਦੀ ਹੈ|

Leave a Reply

Your email address will not be published. Required fields are marked *