ਨੈਸ਼ਨਲ ਹਾਈਵੇ ਨੰਬਰ 22 ਉਪਰ ਲੱਗਦੇ ਜਾਮ ਕਾਰਨ ਲੋਕ ਪ੍ਰੇਸ਼ਾਨ

ਡੇਰਾਬੱਸੀ, 16 ਨਵੰਬਰ (ਦੀਪਕ ਸ਼ਰਮਾ) ਨੈਸ਼ਨਲ ਹਾਈਵੇ ਨੰਬਰ 22 ਉੱਪਰ ਡੇਰਾਬੱਸੀ ਨੇੜੇ ਹਰ ਦਿਨ ਹੀ ਲੱਗਦੇ ਲੰਮੇ ਜਾਮ ਕਾਰਨ ਵਾਹਨ ਚਾਲਕ ਅਤੇ ਆਮ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ| ਇਸ ਤੋਂ ਇਲਾਵਾ ਧੁੰਦ ਹੋਣ ਕਾਰਨ ਵੀ ਵਾਹਨ ਕੀੜੀ ਦੀ ਚਾਲ ਚੱਲਦੇ ਹਨ| ਅਸਲ ਵਿੱਚ ਇਸ ਹਾਈਵੇ ਉਪਰ ਪੁੱਲ ਦੀ ਰਿਪੇਅਰ ਹੋ ਰਹੀ ਹੈ ਪਰ ਪੁੱਲ ਦੀ ਰਿਪੇਅਰ ਦਾ ਕੰਮ ਬਹੁਤ ਹੀ ਹੌਲੀ ਰਫਤਾਰ ਨਾਲ ਕੀਤਾ ਜਾ ਰਿਹਾ ਹੈ| ਜਿਸ ਕਾਰਨ ਇਹ ਸਾਰੀ ਸਮੱਸਿਆ ਆ ਰਹੀ ਹੈ| ਦਿੱਲੀ ਜਾ ਰਹੇ ਕਾਰ ਚਾਲਕ ਮਲਕੀਤ ਨੇ ਦੱਸਿਆ ਕਿ ਅਕਸਰ ਹੀ ਇਸ ਥਾਂ ਆ ਕੇ ਉਹ ਜਾਮ ਵਿਚ ਫਸ ਜਾਂਦੇ ਹਨ| ਇਕ ਹੋਰ ਕਾਰ ਚਾਲਕ ਕੁਲਦੀਪ ਨੇ ਦੱਸਿਆ ਕਿ ਉਸਦੀ ਪਤਨੀ ਬਿਮਾਰ ਸੀ ਤੇ ਉਸਨੂੰ ਲੈ ਕੇ ਉਹ ਹਸਪਤਾਲ ਜਾ ਰਹੇ ਸਨ ਪਰ ਲੰਮਾਂ ਸਮਾਂ ਇੱਥੇ ਲੱਗੇ ਜਾਮ ਵਿੱਚ ਹੀ ਫਸੇ ਰਹੇ, ਜਿਸ ਕਰਕੇ ਸਮੇਂ ਸਿਰ ਹਸਪਤਾਲ ਨਹੀਂ ਪਹੁੰਚ ਸਕੇ ਅਤੇ ਉਹਨਾਂ ਦੀ ਪਤਨੀ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ| ਇਲਾਕਾ ਵਾਸੀਆਂ ਜਗਤਾਰ ਸਿੰਘ, ਮਦਨ ਪਾਲ, ਸਰੋਜ ਰਾਣੀ, ਸੁਰੇਸ਼ ਕੁਮਾਰ, ਦਰਸ਼ਨ ਸਿੰਘ ਨੇ ਮੰਗ ਕੀਤੀ ਹੈ ਕਿ ਪੁੱਲ ਦੇ ਮੁਰੰਮਤ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇ ਤਾਂ ਕਿ ਇੱਥੇ ਲੱਗ ਰਹੇ ਜਾਮ ਤੋਂ ਰਾਹਤ ਮਿਲ ਸਕੇ| ਜਦੋਂ ਇਸ ਸਬੰਧੀ ਉਥੇ ਕੰਮ ਕਰ ਰਹੇ ਵਰਕਰਾਂ ਨਾਲ ਗਲਬਾਤ ਕੀਤੀ ਤਾਂ ਉਹਨਾ ਕਿਹਾ ਕਿ ਟੈਕਨੀਕਲ ਸਟਾਫ ਦੀ ਘਾਟ ਕਾਰਨ ਕੰਮ ਹੋਲੀ ਹੋ ਰਿਹਾ ਹੈ| ਜਦੋਂ ਇਸ ਸਬੰਧੀ ਨੈਸ਼ਨਲ ਹਾਈਵੇਅ 1 ਦੇ ਜੀ ਐਮ ਜਸਵਿੰਦਰ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਦੋ ਮਹੀਨੇ ਵਿਚ ਹੀ ਕੰਮ ਮੁਕੰਮਲ ਕਰ ਲਿਆ ਜਾਵੇਗਾ|

Leave a Reply

Your email address will not be published. Required fields are marked *