ਨੋਇਡਾ ਵਿੱਚ ਹਾਰਡਵੇਅਰ ਵਪਾਰੀ ਦਾ ਗੋਲੀ ਮਾਰ ਕੇ ਕਤਲ

ਉਤਰ ਪ੍ਰਦੇਸ਼, 27 ਜੂਨ (ਸ.ਬ.) ਉਤਰ ਪ੍ਰਦੇਸ਼ ਵਿੱਚ ਨੋਇਡਾ ਦੇ ਸੈਕਟਰ-24 ਖੇਤਰ ਵਿੱਚ ਬਦਮਾਸ਼ਾਂ ਨੇ ਇਕ ਹਾਰਡਵੇਅਰ ਵਪਾਰੀ ਅਵਧੇਸ਼ ਪਾਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ| ਪੁਲੀਸ ਮੁਤਾਬਕ ਅੱਜ ਸੈਕਟਰ-49 ਦੇ ਸਰਫਾਬਾਦ ਨਿਵਾਸੀ 35 ਹਾਰਡਵੇਅਰ ਵਪਾਰੀ ਅਵਧੇਸ਼ ਪਾਲ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਹੇ ਸਨ| ਸੈਕਟਰ-24 ਵਿੱਚ ਗਿਝੌੜ ਬਾਜ਼ਾਰ ਦੇ ਸਾਹਮਣੇ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਸ਼੍ਰੀ ਪਾਲ ਨੂੰ ਗੋਲੀ ਮਾਰ ਦਿੱਤੀ| ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ| ਇਸ ਕਤਲ ਨੂੰ ਲੈ ਕੇ ਵਪਾਰੀਆਂ ਵਿੱਚ ਤਨਾਅ ਦਾ ਮਾਹੌਲ ਬਣਿਆਂ ਹੋਇਆ ਹੈ| ਉਹ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ| ਇਸ ਘਟਨਾ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ| ਪੁਲੀਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ|

Leave a Reply

Your email address will not be published. Required fields are marked *