ਨੋਟਬੰਦੀ ਅਤੇ ਜੀ ਐਸ ਟੀ ਦੇ ਨਤੀਜੇ ਦਾਅਵਿਆਂ ਦੇ ਉਲਟ ਨਿਕਲੇ : ਪਾਸਲਾ

ਚੰਡੀਗੜ੍ਹ, 23 ਨਵੰਬਰ (ਭਗਵੰਤ ਸਿੰਘ ਬੇਦੀ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ ) ਦੀ ਪਲੇਠੀ ਚਾਰ ਦਿਨਾਂ ਸਰਬ ਭਾਰਤ ਕਾਨਫਰੰਸ ਆਰੰਭ ਹੋ ਗਈ| ਇਸ ਕਾਨਫਰੰਸ ਦੇ ਉਦਘਾਟਣੀ ਭਾਸ਼ਣ ਵਿਚ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਭਾਰਤ ਦੇ ਹਾਲਾਤ ਦਾ ਜਿਕਰ ਕਰਦਿਆਂ ਕਿਹਾ ਕਿ ਭਾਰਤ ਵੀ ਇਕ ਬੇਹੱਦ ਚਿੰਤਾਜਨਕ ਦੌਰ ਵਿਚੋਂ ਲੰਘ ਰਿਹਾ ਹੈ| ਨੋਟਬੰਦੀ ਅਤੇ ਜੀ ਐਸ ਟੀ ਦੇ ਨਤੀਜੇ ਦਾਅਵਿਆਂ ਦੇ ਉਲਟ ਨਿਕਲੇ ਹਨ| ਧਨ ਕੁਬੇਰਾਂ ਨੂੰ ਆਪਣਾ ਧਨ ਚਿੱਟਾ ਕਰਨ ਵਿਚ ਮਦਦ ਮਿਲੀ ਹੈ ਤੇ ਕਾਰਪੋਰੇਟ ਜਗਤ ਦੇ ਮੁਨਾਫਿਆਂ ਵਿਚ ਵਾਧਾ ਹੋਇਆ ਹੈ| ਮੋਦੀ ਦੀ ਅਗਵਾਈ ਹੇਠ ਫਿਰਕੂ ਫਾਸ਼ੀਵਾਦੀ ਤਾਕਤਾਂ ਰਾਜ ਭਾਗ ਤੇ ਕਬਜਾ ਕਰਨ ਤੋਂ ਬਾਅਦ ਦੇਸ਼ ਦੀ ਸੈਕੂਲਰ ਤੇ ਜਮਹੂਰਰੀ ਤਾਣੀ ਨੂੰ ਤਬਾਹ ਕਰਕੇ ਧਰਮ ਅਧਾਰਿਤ ਰਜ ਸਥਾਪਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ| ਉਹਨਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜ ਨਿਰਦੇਸ਼ਤ ਨੀਤੀਆਂ ਕਾਰਨ ਮਹਿੰਗਾਈ , ਬੇਰੁਜਗਾਰੀ ਤੇ ਭੁੱਖਮਰੀ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ| ਕੁਲ ਘਰੇਲੂ ਉਤਪਾਦਨ ਜੀ ਡੀ ਪੀ ਵਿਚ ਵਾਧੇ ਦੇ ਫਰੇਬੀ ਦਾਅਵਿਆਂ ਦੇ ਉਲਟ ਦੇਸ਼ ਦਾ ਅਰਥਚਾਰਾ ਬੁਰੇ ਦੌਰ ਵਿਚੋਂ ਲੰਘ ਰਿਹਾ ਹੈ| ਜਿਸ ਕਾਰਨ ਬੇਰੁਜਗਾਰਾਂ ਦੀਆਂ ਕਤਾਰਾਂ ਵਧੇਰੇ ਲੰਮੀਆਂ ਹੋ ਰਹੀਆਂ ਹਨ| ਸੰਘ ਪਰਿਵਾਰ ਦਾ ਫਿਰਕੂ ਏਜੰਡਾ ਨੰਗੇ ਚਿੱਟੇ ਰੂਪ ਵਿਚ ਸਾਹਮਣੇ ਆ ਗਿਆ ਹੈ| ਘੱਟ ਗਿਣਤੀਆਂ,ਦਲਿਤਾਂ, ਔਰਤਾਂ ਤੇ ਕਬਾਇਲੀ ਲੋਕਾਂ ਉਪਰ ਹਮਲਿਆਂ ਵਿਚ ਤੇਜੀ ਆਈ ਹੈ| ਫਿਰਕੂ ਮੁੱਦੇ ਉਭਾਰ ਕੇ ਅੰਧ ਰਾਸ਼ਟਰਵਾਦ ਫੈਲਾ ਕੇ ਵਿਰੋਧੀਆਂ ਦੀ ਆਵਾਜ ਨੂੰ ਕੁਚਲਿਆ ਜਾ ਰਿਹਾ ਹੈ| ਵਿਰੋਧੀ ਤੇ ਵਿਗਿਆਨਕ ਵਿਚਾਰਧਾਰਾ ਵਾਲੇ ਬੁੱਧੀਜੀਵੀਆਂ, ਲੇਖਕਾਂ ਤੇ ਪੱਤਰਕਾਰਾਂ ਉਪਰ ਕਾਤਲਾਨਾ ਹਮਲੇ ਉਹਨਾਂ ਦੀ ਜੁਬਾਨ ਬੰਦ ਕਰਨ ਲਈ ਦਹਿਸ਼ਤ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ| ਇਸ ਤਰਾਂ ਦੇਸ਼ ਦਾ ਮਾਹੌਲ ਬਹੁਤ ਹੀ ਚਿੰਤਾਜਨਕ ਹੈ|
ਉਹਨਾਂ ਕਿਹਾ ਕਿ ਇਹ ਕਾਨਫਰੰਸ ਉਸ ਸਮੇਂ ਸ਼ੁਰੂ ਹੋਈ ਹੈ ਜਦੋਂ ਵਿਸ਼ਵ ਪੱਧਰ ਤੇ ਪੂੰਜੀਵਾਦ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ| ਇਹ ਸੰਕਟ ਸਾਲ 2998 ਤੋਂ ਸ਼ੁਰੂ ਹੋਇਆ ਸੀ| ਇਸ ਸੰਕਟ ਤੋਂ ਕੋਈ ਵੀ ਦੇਸ਼ ਅਛੂਤਾ ਨਹੀਂ ਰਿਹਾ| ਇਸ ਸੰਕਟ ਕਾਰਨ ਵਿਸ਼ਵ ਭਰ ਦੇ ਲੋਕਾਂ ਦੀਆਂ ਜੀਵਨ ਹਾਲਤਾਂ ਪੂਰੀ ਤਰਾਂ ਪ੍ਰਭਾਵਿਤ ਹੋਈਆਂ ਹਨ| ਇਹ ਸੰਕਟ ਨੂੰ ਹੱਲ ਕਰਨ ਦੇ ਸਾਰੇ ਯਤਨ ਅਸਫਲ ਹੋਏ ਹਨ| ਇਸ ਦੇ ਨ ਾਲ ਹੀ ਸਾਮਰਾਜੀ ਤਾਕਤਾਂ ਵਲੋਂ ਇਸ ਸੰਕਟ ਦਾ ਬੋਝ ਮਜਦੂਰ ਜਮਾਤ ਉਪਰ ਪਾਇਆ ਜਾ ਰਿਹਾ ਹੈ| ਵਿਕਾਸਸ਼ੀਲ ਤੇ ਤੀਸਰੀ ਦੁਨੀਆਂ ਦੇ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ ਅਤੇ ਪੂਰੀ ਦੁਨੀਆਂ ਨੂੰ ਜੰਗ ਦਾ ਮਾਹੌਲ ਬਣਾਂ ਕੇ ਦਹਿਸ਼ਤਜਦਾ ਕੀਤਾ ਜਾ ਰਿਹਾ ਹੈ|
ਇਸ ਮੌਕੇ ਸਵਾਗਤੀ ਕਮੇਟੀ ਦੇ ਚੇਅਰਮੈਨ ਗੁਲਜਾਰ ਸਿੰਘ ਸੰਧੂ ਨੇਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਆਏ ਡੈਲੀਗੇਟਾਂ ਨੂੰ ਜੀ ਆਇਆ ਕਿਹਾ ਤੇ ਆਸ ਪ੍ਰਗਟਾਈ ਕਿ ਆਰ ਐਮ ਪੀ ਆਈ ਦੀ ਇਹ ਪਲੇਠੀ ਕਾਨਫਰੰਸ ਦੇਸ਼ ਦੀ ਸਿਆਸਤ ਦਾ ਮੁਹਾਣ ਭਾਈ ਲਾਲੋਆਂ ਵੱਲ ਮੋੜਨ ਵਾਲੇ ਇਕ ਯੁੱਗ ਪਲਟਾਊ ਦੌਰ ਦਾ ਆਗਾਜ ਸਾਬਤ ਹੋਵੇਗੀ| ਇਸ ਤੋਂ ਪਹਿਲਾਂ ਕਾਨਫਰੰਸ ਦਾ ਆਰੰਭ ਕਾਮਰੇਡ ਕੇ ਕੇ ਰੇਮਾ ਵਲੋਂ ਲਾਲ ਝੰਡਾ ਲਹਿਰਾ ਕੇ ਕੀਤਾ ਗਿਆ| ਇਸ ਦੌਰਾਨ ਰੈਡ ਆਰਟਸ ਵਲੋਂ ਝੰਡੇ ਦਾ ਗੀਤ ਪੇਸ਼ ਕੀਤਾ ਗਿਆ| ਸਾਥੀ ਕੇ ਐਸ ਹਰੀਹਰਨ, ਰਮੇਸ਼ ਠਾਕੁਰ, ਕੇ ਗੰਗਾਧਰਨ, ਰਤਨ ਸਿੰਘ ਰੰਧਾਵਾ, ਤੇਜਿੰਦਰ ਸਿੰਘ ਥਿੰਦ ਪ੍ਰਧਾਨਗੀ ਮੰਡਲ ਵਿਚ ਬੈਠੇ| ਬਾਅਦ ਵਿਚ ਦੇਸ਼ ਦੇ 14 ਸੂਬਿਆਂ ਤੋਂ ਆਏ ਡੈਲੀਗੇਟਾਂ ਨੇ ਸ਼ਹੀਦੀ ਮੀਨਾਰ ਉਪਰ ਫੁੱਲ ਚੜਾ ਕੇ ਕਮਿਊਨਿਸਟ ਅੰਦੋਲਨ ਦੇ ਸ਼ਹੀਦਾਂ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ| ਕਾਨਫਰੰਸ ਵਲੋਂ ਇਕ ਮਤਾ ਪਾਸ ਕਰਕੇ ਨਰਿੰਦਰ ਦਾਭੋਵਲਕਰ , ਗੋਬਿੰਦ ਪਨਸਾਰੇ, ਐਮ ਐਮ ਕਲਬੁਰਗੀ ਤੇ ਗੋਰੀ ਲੰਕੇਸ ਨੂੰ ਸਰਧਾਂਜਲੀ ਭੇਟ ਕੀਤੀ ਗਈ|

Leave a Reply

Your email address will not be published. Required fields are marked *