ਨੋਟਬੰਦੀ ਤੋਂ ਪਹਿਲਾਂ ਖਰੀਦੇ ਗਏ ਮੋਟਰਸਾਈਕਲਾਂ ਨੂੰ ਲੈ ਕੇ ਸਿਆਸਤ ਗਰਮ

ਲਖਨਊ, 15 ਦਸੰਬਰ (ਸ.ਬ.) ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ  ਮੱਦੇਨਜ਼ਰ ਨੋਟਬੰਦੀ ਤੋਂ ਪਹਿਲਾਂ ਖਰੀਦੀਆਂ ਗਈਆਂ ਮੋਟਰਸਾਈਕਲਾਂ ਨੂੰ ਲੈ ਕੇ ਸੂਬੇ ਵਿੱਚ ਰਾਜਨੀਤੀ ਗਰਮ ਹੋ ਗਈ ਹੈ| ਕਾਂਗਰਸ ਅਤੇ ਸਮਾਜਵਾਦੀ ਪਾਰਟੀ (ਸਪਾ) ਨੇ ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਕਾਲੇ ਧਨ ਨੂੰ ਸਫੈਦ ਕਰਨ ਦਾ ਦੋਸ਼ ਲਗਾਇਆ, ਤਾਂ ਭਾਜਪਾ ਇਸ ਤੇ ਸਿੱਧਾ ਬੋਲਣ ਤੋਂ ਬੱਚ ਰਹੀ ਹੈ| ਕਾਂਗਰਸ ਸੰਸਦ ਮੈਂਬਰ ਪ੍ਰਮੋਦ ਤਿਵਾੜੀ ਦਾ ਕਹਿਣਾ ਹੈ ਕਿ ਨੋਟਬੰਦੀ ਦੇ ਠੀਕ ਪਹਿਲਾਂ ਭਾਜਪਾ ਨੇ ਮੋਟਰਸਾਈਕਲਾਂ ਦੀ ਰੱਜ ਕੇ ਖਰੀਦਦਾਰੀ ਕੀਤੀ| ਸ਼੍ਰੀ ਤਿਵਾੜੀ ਦਾ ਦੋਸ਼ ਹੈ ਕਿ ਇਨ੍ਹਾਂ ਵਾਹਨਾਂ ਦੀ ਖਰੀਦਦਾਰੀ ਕਾਲੇ ਧਨ ਨੂੰ ਸਫੇਦ ਕਰਨ ਲਈ ਕੀਤੀ ਗਈ| ਉਨ੍ਹਾਂ ਨੇ ਇਸ ਦੀ ਵੱਡੇ ਪੱਧਰ ਤੇ ਜਾਂਚ ਦੀ ਵੀ ਮੰਗ ਕੀਤੀ ਹੈ|

Leave a Reply

Your email address will not be published. Required fields are marked *