ਨੋਟਬੰਦੀ ਤੋਂ ਬਾਅਦ ਪਤੰਜਲੀ ਦੇ ਸਾਰੇ ਸਟੋਰਾਂ ਤੇ ਡਿਜੀਟਲ ਅਦਾਇਗੀ ਦੇ ਪ੍ਰਬੰਧਾਂ ਵਿੱਚ ਜੁਣੇ ਹਨ ਰਾਮਦੇਵ

ਨਵੀਂ ਦਿੱਲੀ, 17 ਦਸੰਬਰ (ਸ.ਬ.) ਬਾਬਾ ਰਾਮਦੇਵ ਹੁਣ ਪੂਰੀ ਤਰ੍ਹਾਂ ਨਾਲ ਕੇਂਦਰ ਸਰਕਾਰ ਦੀ ਕੈਸ਼ਲੈਸ਼ ਅਰਥਵਿਵਸਥਾ ਦੀ ਪਹਿਲ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ| ਉਹ ਪਤੰਜਲੀ ਸਟੋਰਜ਼ ਨੂੰ ਡਿਜ਼ੀਟਲ ਪੇਮੈਂਟ ਲਈ ਤਿਆਰ ਕਰਨ ਵਿੱਚ ਜੁਣੇ ਹਨ| ਇਸ ਲਈ ਨਵੰਬਰ ਦੇ ਦੂਜੇ ਹਫਤੇ ਵਿੱਚ ਉਨ੍ਹਾਂ ਨੇ 5 ਬੈਂਕਾਂ ਨਾਲ ਗੱਲਬਾਤ ਕੀਤੀ ਸੀ| ਇਸ ਗੱਲਬਾਤ ਵਿੱਚ ਉਨ੍ਹਾਂ ਨੇ ਬੈਂਕਾਂ ਤੋਂ ਪਤੰਜਲੀ ਦੇ ਸਾਰੇ ਸਟੋਰਜ਼ ਨੂੰ ਲਿੰਕ ਕਰਨ ਲਈ ਕਿਹਾ ਸੀ ਤਾਂ ਕਿ ਗਾਹਕ ਲਈ ਕਾਰਡ, ਵਾਲਿਟ ਅਤੇ ਹੋਰ ਡਿਜ਼ੀਟਲ ਮਾਧਿਅਮਾਂ ਨਾਲ ਅਦਾਇਗੀ ਕਰਨ ਦੀ ਸਹੂਲਤ ਸ਼ੁਰੂ ਹੋ ਸਕੇ|
ਨੋਟਬੰਦੀ ਕਾਰਨ ਨੋਟਾਂ ਦੀ ਕਮੀ ਹੋ ਗਈ ਅਤੇ ਲੋਕਾਂ ਨੂੰ ਕੈਸ਼ ਕੱਢਵਾਉਣ ਲਈ ਬੈਂਕਾਂ ਅਤੇ ਏ.ਟੀ.ਐਮ. ਦੀਆਂ ਲਾਈਨਾਂ ਵਿੱਚ ਉਡੀਕ ਕਰਨੀ ਪੈ ਰਹੀ ਹੈ| ਰਾਮਦੇਵ ਦੇ ਸਹਿਯੋਗੀ ਅਤੇ ਪਤੰਜਲੀ ਦੇ ਸੀ.ਈ.ਓ. ਆਚਾਰੀਆ ਬਾਲਕ੍ਰਿਸ਼ਨ ਨੇ ਕਿਹਾ,”ਸਾਡੀ ਕੋਸ਼ਿਸ਼ ਹੈ ਕਿ ਕੈਸ਼ ਦੀ ਇੱਛਾ ਵਿੱਚ ਕਿਸੇ ਵੀ ਗਰੀਬ ਵਿਅਕਤੀ ਨੂੰ ਸਾਡੇ ਪ੍ਰੋਡਕਟ ਦੇਣ ਤੋਂ ਮਨ੍ਹਾ ਨਾ ਕੀਤਾ ਜਾਵੇ| 50 ਰੁਪਏ ਤੋਂ ਵਧ ਦੀ ਖਰੀਦ ‘ਤੇ ਡਿਜ਼ੀਟਲ ਮਾਧਿਅਮ ਨਾਲ ਪੇਮੈਂਟ ਦੀ ਸਹੂਲਤ ਤੇ ਵਿਚਾਰ ਕੀਤਾ ਜਾ ਰਿਹਾ ਹੈ| ਨੋਟਬੰਦੀ ਤੋਂ ਬਾਅਦ ਸਾਰੇ ਸਟੋਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਜੇਕਰ ਕਿਸੇ ਗਰੀਬ ਵਿਅਕਤੀ ਕੋਲ ਕੈਸ਼ ਨਹੀਂ ਹੈ ਤਾਂ ਉਸ ਨੂੰ ਉਧਾਰੀ ਤੇ ਪ੍ਰੋਡਕਟ ਦੇ ਦਿਤਾ ਜਾਵੇ| ਪੂਰੇ ਦੇਸ਼ ਵਿੱਚ ਪਤੰਜਲੀ ਦੇ 5300 ਤੋਂ ਵਧ ਸਟੋਰ ਹਨ| ਬਾਬਾ ਰਾਮਦੇਵ ਨੇ ਜਿਨ੍ਹਾਂ 5 ਬੈਂਕਾਂ ਨਾਲ ਗੱਲਬਾਤ ਕੀਤੀ ਸੀ, ਉਨ੍ਹਾਂ ਵਿੱਚੋਂ ਸਟੇਟ ਬੈਂਕ ਆਫ ਇੰਡੀਆ, ਐਕਸਿਸ ਬੈਂਕ, ਪੰਜਾਬ ਨੈਸ਼ਨਲ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਐਚ. ਡੀ. ਐਫ. ਸੀ. ਬੈਂਕ ਦਾ ਨਾਂ ਸ਼ਾਮਿਲ ਹੈ| ਬਾਲਕ੍ਰਿਸ਼ਨ ਨੇ ਕਿਹਾ,”ਡਿਜ਼ੀਟਲ ਪੇਮੈਂਟ ਤੋਂ ਲੈ ਕੇ ਈ ਵਾਲਿਟ ਤੱਕ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਡਿਜ਼ੀਟਲ ਸਹੂਲਤਾਂ ਸਾਡੇ ਸਟੋਰਜ਼ ਵਿੱਚ ਉਪਲੱਬਧ ਹੋਣ| ਜ਼ਿਕਰਯੋਗ ਹੈ ਕਿ ਨੋਟਬੰਦੀ ਦੇ ਐਲਾਨ ਤੋਂ ਬਾਅਦ ਬਾਬਾ ਰਾਮਦੇਵ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਮਰਥਨ ਕੀਤਾ ਸੀ| ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸਰਕਾਰ ਨੇ ਇਸ ਨੂੰ ਲਾਗੂ ਕਰਨ ਲਈ ਘੱਟ ਤਿਆਰੀ ਕੀਤੀ ਸੀ ਅਤੇ ਇਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ|

Leave a Reply

Your email address will not be published. Required fields are marked *