ਨੋਟਬੰਦੀ ਦਾ ਫੈਸਲਾ ਅਤੇ ਵਿਕਾਸ ਦਰ ਵਿੱਚ ਗਿਰਾਵਟ

ਨੀਤੀ ਕਮਿਸ਼ਨ ਦੇ ਮੀਤ ਪ੍ਰਧਾਨ ਰਾਜੀਵ ਕੁਮਾਰ ਵੱਲੋਂ ਵਿਕਾਸ ਦਰ ਵਿੱਚ ਗਿਰਾਵਟ ਦੇ ਜੋ ਕਾਰਨ ਦੱਸੇ ਗਏ ਹਨ, ਉਹ ਆਮ ਧਾਰਨਾ ਦੇ ਉਲਟ ਹਨ| ਆਮ ਧਾਰਨਾ ਹੈ ਕਿ ਨੋਟਬੰਦੀ ਦੇ ਕਾਰਨ ਵਿਕਾਸ ਦਰ ਵਿੱਚ ਗਿਰਾਵਟ ਆਈ, ਕਿਉਂਕਿ ਇਸ ਨਾਲ ਅਨੇਕ ਉਦਯੋਗ ਅਤੇ ਕੰਮ-ਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ| ਪਰ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਨੋਟਬੰਦੀ ਦੇ ਨਾਲ ਵਿਕਾਸ ਦਰ ਵਿੱਚ ਗਿਰਾਵਟ ਦਾ ਕੋਈ ਸਿੱਧਾ ਸੰਬੰਧ ਨਹੀਂ ਦਿਸਦਾ ਹੈ, ਬਲਕਿ ਇਸਦੇ ਲਈ ਭਾਰਤੀ ਰਿਜਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦੀਆਂ ਨੀਤੀਆਂ ਜਿੰਮੇਵਾਰ ਸਨ| ਇਹ ਗੱਲ ਠੀਕ ਹੈ ਕਿ ਰਘੁਰਾਮ ਰਾਜਨ ਨੇ ਐਨਪੀਏ ਦੀ ਪਹਿਚਾਣ ਲਈ ਜੋ ਨੀਤੀਆਂ ਅਪਨਾਈਆਂ ਉਨ੍ਹਾਂ ਨਾਲ ਇਹ ਵੱਧਦਾ ਚਲਾ ਗਿਆ| ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਸਮੇਂ ਐਨਪੀਏ ਦਾ ਅੰਕੜਾ ਕਰੀਬ 4 ਲੱਖ ਕਰੋੜ ਰੁਪਿਆ ਮਾਪਿਆ ਗਿਆ| ਇਹ 2017 ਦੇ ਮੱਧ ਤੱਕ ਸਾਢੇ 10 ਲੱਖ ਕਰੋੜ ਹੋ ਗਿਆ| ਇਸ ਨਾਲ ਬੈਂਕਾਂ ਨੇ ਕਰਜ ਦੇਣਾ ਲਗਭਗ ਬੰਦ ਕਰ ਦਿੱਤਾ| ਮੱਧ ਅਤੇ ਲਘੂ ਉਦਯੋਗਾਂ ਦਾ ਕਰੈਡਿਟ ਵਿਕਾਸ ਨਕਾਰਾਤਮਕ ਹੋ ਗਿਆ ਅਤੇ ਵੱਡੇ ਪੱਧਰ ਦੇ ਉਦਯੋਗਾਂ ਲਈ ਵੀ ਇਹ 1 ਤੋਂ 2.5 ਫ਼ੀਸਦੀ ਤੱਕ ਡਿੱਗ ਗਿਆ ਸੀ| ਭਾਰਤੀ ਅਰਥ ਵਿਵਸਥਾ ਦੇ ਇਤਿਹਾਸ ਵਿੱਚ ਬੈਂਕਾਂ ਵਲੋਂ ਉਧਾਰ ਵਿੱਚ ਆਈ ਇਹ ਸਭ ਤੋਂ ਵੱਡੀ ਗਿਰਾਵਟ ਸੀ| ਇਸਦਾ ਅਸਰ ਵਿਕਾਸ ਦਰ ਉਤੇ ਸਿੱਧਾ ਹੋਣਾ ਹੀ ਸੀ| ਰਾਜੀਵ ਕੁਮਾਰ ਦੀ ਇਹ ਦਲੀਲ਼ ਪਹਿਲੀ ਨਜ਼ਰ ਵਿੱਚ ਠੀਕ ਦਿਖਾਈ ਦਿੰਦੀ ਹੈ ਕਿ ਨੋਟਬੰਦੀ ਆਉਣ ਤੋਂ ਪਹਿਲਾਂ ਤੋਂ ਹੀ ਵਿਕਾਸ ਦਰ ਵਿੱਚ ਗਿਰਾਵਟ ਆਉਣ ਲੱਗੀ ਸੀ| ਨੋਟਬੰਦੀ ਤੋਂ ਪਹਿਲਾਂ ਛੇ ਤੀਮਾਹੀ ਤੋਂ ਇਹ ਲਗਾਤਾਰ ਹੇਠਾਂ ਜਾ ਰਹੀ ਸੀ| ਇਸਦੀ ਸ਼ੁਰੂ ਆਤ 2015 -16 ਦੀ ਦੂਜੀ ਤੀਮਾਹੀ ਵਿੱਚ ਹੋਈ ਸੀ| ਉਸ ਸਮੇਂ ਵਿਕਾਸ ਦਰ 9. 2 ਫ਼ੀਸਦੀ ਸੀ| ਇਸ ਤੋਂ ਬਾਅਦ ਹਰ ਤੀਮਾਹੀ ਦੇ ਅੰਕੜੇ ਵਿਕਾਸ ਦਰ ਵਿੱਚ ਗਿਰਾਵਟ ਦਰਸ਼ਾ ਰਹੇ ਹਨ| ਰਾਜੀਵ ਕੁਮਾਰ ਦਾ ਇਹ ਬਿਆਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਇਸ ਇਲਜ਼ਾਮ ਦੇ ਉਲਟ ਹੈ ਕਿ ਨੋਟਬੰਦੀ ਦੇ ਕਾਰਨ ਦੇਸ਼ ਦੀ ਅਰਥ ਵਿਵਸਥਾ ਤਬਾਹ ਹੋ ਗਈ| ਹਾਲਾਂਕਿ ਨੀਤੀ ਕਮਿਸ਼ਨ ਦੇ ਮੀਤ ਪ੍ਰਧਾਨ ਨੇ ਇਸਦਾ ਅੰਕੜਿਆਂ ਦੇ ਨਾਲ ਖੰਡਨ ਕੀਤਾ ਹੈ| ਇਸ ਲਈ ਇਸਨੂੰ ਖਾਰਿਜ ਕਰਨਾ ਮੁਸ਼ਕਿਲ ਹੋਵੇਗਾ| ਬਾਵਜੂਦ ਇਹ ਸਵੀਕਾਰਨਾ ਮੁਸ਼ਕਿਲ ਹੈ ਕਿ ਨੋਟਬੰਦੀ ਦਾ – ਕੁੱਝ ਸਮੇਂ ਲਈ ਹੀ ਸਹੀ-ਵਿਕਾਸ ਦਰ ਉਤੇ ਨਕਾਰਾਤਮਕ ਅਸਰ ਨਹੀਂ ਹੋਇਆ| ਇਸ ਦੌਰਾਨ ਛੋਟੇ ਉਦਯੋਗ ਅਤੇ ਕਾਰੋਬਾਰ ਪ੍ਰਭਾਵਿਤ ਹੋਏ| ਉਤਪਾਦਨ ਘੱਟ ਕਰਨੇ ਪਏ, ਕਰਮਚਾਰੀਆਂ ਦੀ ਗਿਣਤੀ ਘਟਾਉਣੀ ਪਈ| ਇਸਦਾ ਅਸਰ ਵਿਕਾਸ ਦਰ ਉਤੇ ਨਾ ਹੋਵੇ, ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ | ਸਿੱਟਾ ਇਹ ਕਿ ਸਿਰਫ ਨੋਟਬੰਦੀ ਵਿਕਾਸ ਦਰ ਵਿੱਚ ਗਿਰਾਵਟ ਦਾ ਕਾਰਨ ਨਹੀਂ ਸੀ| ਹੋਰ ਕਾਰਨ ਪਹਿਲਾਂ ਤੋਂ ਮੌਜੂਦ ਸਨ, ਜਿਸਦੇ ਨਾਲ ਗਿਰਾਵਟ ਜਾਰੀ ਸੀ| ਨੋਟਬੰਦੀ ਇਸ ਪ੍ਰਵ੍ਰਿਤੀ ਨੂੰ ਕਾਇਮ ਰੱਖਣ ਦੀ ਵਜ੍ਹਾ ਬਣੀ|
ਵਿਪਨ ਕੁਮਾਰ

Leave a Reply

Your email address will not be published. Required fields are marked *