ਨੋਟਬੰਦੀ ਦਾ ਵਿਰੋਧ ਕਰ ਰਹੇ ਸੁਸ਼ੀਲ ਸ਼ਿੰਦੇ ਸਮੇਤ ਕਈ ਨੇਤਾ ਹਿਰਾਸਤ ਵਿੱਚ

ਨਵੀਂ ਦਿੱਲੀ, 18 ਜਨਵਰੀ (ਸ.ਬ.) ਨੋਟਬੰਦੀ ਦੇ ਮੁੱਦੇ ਤੇ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਘੇਰਣ ਵਿੱਚ ਲੱਗੀ ਕਾਂਗਰਸ ਇਕ ਵਾਰ ਫਿਰ ਸਰਕਾਰ ਵਿਰੁੱਧ ਹਮਲੇ ਤੇਜ ਕਰ ਰਹੀ ਹੈ| ਕਾਂਗਰਸ ਦੇਸ਼ ਭਰ ਵਿੱਚ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਵਿੱਚ ਜੁੱਟੀ ਹੈ| ਕਾਂਗਰਸ ਨੇ ਜੰਤਰ-ਮੰਤਰ ਤੇ ਕੇਂਦਰ ਵਿਰੁੱਧ ਪ੍ਰਦਰਸ਼ਨ ਕੀਤਾ, ਤਾਂ ਉਥੇ ਹੀ ਗੁਜਰਾਤ ਦੇ ਅਹਿਮਦਾਬਾਦ ਵਿੱਚ ਪ੍ਰਦਸ਼ਨ ਦੌਰਾਨ ਕਾਂਗਰਸ ਨੇਤਾ ਸੁਸ਼ੀਲ ਕੁਮਾਰ ਸ਼ਿੰਦੇ, ਸ਼ੰਕਰ ਸਿੰਘ ਵਘੇਲਾ ਅਤੇ ਹੋਰ ਕਈ ਨੇਤਾਵਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ|
ਜ਼ਿਕਰਯੋਗ ਹੈ ਕਿ ਨੋਟਬੰਦੀ ਤੋਂ ਬਾਅਦ ਹੀ ਕਾਂਗਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਲਗਾਤਾਰ ਹਮਲਾਵਰ ਰਹੀ ਹੈ| ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸਮੁੱਚੇ ਵਿਰੋਧੀ ਧਿਰ ਨਾਲ ਮਿਲ ਕੇ ਸਮੇਂ-ਸਮੇਂ ਤੇ ਪ੍ਰਦਰਸ਼ਨ ਵੀ ਕੀਤਾ ਸੀ| ਅਸਾਮ ਵਿੱਚ ਵੀ ਆਰ.ਬੀ.ਆਈ. ਦੇ ਗੁਵਾਹਾਟੀ ਦਫਤਰ ਤੋਂ ਬਾਹਰ ਨੋਟਬੰਦੀ ਵਿਰੁੱਧ ਕਾਂਗਰਸ ਦਾ ਪ੍ਰਦਰਸ਼ਨ ਜਾਰੀ ਹੈ| ਇਸ ਮੌਕੇ ਵੋਰਾ ਨੇ ਕਿਹਾ ਕਿ ਅਸੀਂ ਕੇਂਦਰ ਦੀ ਰਾਸ਼ਟਰੀ ਜਨਤਾਂਤ੍ਰਿਕ ਗਠਬੰਧਨ ਸਰਕਾਰ ਦੀ ਜਨ ਵਿਰੋਧੀ ਨੀਤੀਆਂ ਵਿਰੁੱਧ ਹਾਂ ਅਤੇ ਨੋਟਬੰਦੀ ਵਿਰੋਧ ਵਿੱਚ ਸਾਡਾ ਸੰਘਰਸ਼ ਜਾਰੀ ਰਹੇਗਾ| ਸੂਬੇ ਦੇ ਸ਼ਿਲਾਂਗ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਜਾਣ ਦੀ ਰਿਪੋਰਟ ਹੈ|

Leave a Reply

Your email address will not be published. Required fields are marked *