ਨੋਟਬੰਦੀ ਦੇ ਦੌਰਾਨ ਸਭ ਤੋਂ ਵੱਧ ਪੈਸਾ ਜਮਾ ਕਰਵਾਉਣ ਵਾਲੀ ਪਾਰਟੀ ਬਣੀ ਬਸਪਾ

ਲਖਨਊ, 13 ਫਰਵਰੀ (ਸ.ਬ.) ਨੋਟਬੰਦੀ ਦੇ ਫੈਸਲੇ ਤੋਂ ਬਾਅਦ ਸਾਰੇ ਸਿਆਸੀ ਦਲਾਂ ਨੇ ਵੱਡੀ ਮਾਤਰਾ ਵਿੱਚ ਆਪਣਾ ਪੈਸਾ ਬੈਂਕਾਂ ਵਿੱਚ ਜਮਾ ਕਰਵਾਇਆ ਪਰ ਮਾਇਆਵਤੀ ਦੀ ਪਾਰਟੀ ਬਸਪਾ ਸਾਰੀਆਂ ਪਾਰਟੀਆਂ ਤੋਂ ਇਸ ਮਾਮਲੇ ਵਿੱਚ ਕਾਫੀ ਅੱਗੇ ਨਿਕਲ ਗਈ|
ਨੋਟਬੰਦੀ ਦੇ 50 ਦਿਨ ਵਿੱਚ ਮਾਇਆਵਤੀ ਦੀ ਬਸਪਾ ਨੇ ਸਭ ਤੋਂ ਵੱਧ ਪੈਸੇ ਬੈਂਕਾਂ ਵਿੱਚ ਜਮਾ ਕਰਵਾਏ ਹਨ| ਇਨਕਮ ਟੈਕਸ ਵਿਭਾਗ ਅਤੇ ਵਿੱਤੀ ਖੁਫੀਆ ਇਕਾਈ ਦੇ ਅੰਕੜਿਆਂ ਵਿੱਚ ਇਹ ਗੱਲ ਸਾਹਮਣੇ ਆਈ ਹੈ| ਦੇਸ਼ ਦੀਆਂ 15 ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਨੇ ਨੋਟਬੰਦੀ ਦੇ ਦੌਰਾਨ ਕੁੱਲ 167 ਕਰੋੜ ਰੁਪਏ ਜਮਾ ਕਰਵਾਏ, ਜਿਸ ਵਿੱਚ ਇੱਕਲੇ ਬਸਪਾ ਨੇ 104 ਕਰੋੜ ਰੁਪਏ ਬੈਂਕ ਵਿੱਚ ਜਮਾ ਕਰਵਾਏ ਹਨ, ਜਦਕਿ ਬਾਕੀ 14 ਦਲਾਂ ਨੇ ਮਿਲ ਕੇ 63 ਕਰੋੜ ਰੁਪਏ ਜਮਾ ਕਰਵਾਏ ਹਨ|

Leave a Reply

Your email address will not be published. Required fields are marked *