ਨੋਟਬੰਦੀ ਦੇ100 ਦਿਨ ਪੂਰੇ ਹੋਣ ਤੋਂ ਬਾਅਦ ਵੀ ਲੋਕ ਹੋ ਰਹੇ ਹਨ ਪ੍ਰੇਸ਼ਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਨਵੰਬਰ ਦੀ ਸ਼ਾਮ ਕੀਤੇ ਗਏ ਨੋਟਬੰਦੀ ਦੇ ਐਲਾਨ ਨੂੰ ਸੌ ਦਿਨ ਪੂਰੇ ਹੋ ਚੁੱਕੇ ਹਨ| ਪ੍ਰਧਾਨਮੰਤਰੀ ਦਾ ਵਾਅਦਾ ਸੀ ਕਿ ਇਸ ਫੈਸਲੇ ਨਾਲ ਉਪਜੀਆਂ ਪ੍ਰੇਸ਼ਾਨੀਆਂ 50 ਦਿਨ ਵਿੱਚ ਖ਼ਤਮ ਹੋ ਜਾਣਗੀਆਂ| ਪਰ ਸੌ ਦਿਨ ਪੂਰੇ ਹੋਣ ਤੋਂ ਬਾਅਦ ਵੀ ਨੋਟਾਂ ਨਾਲ ਜੁੜੀ ਲੋਕਾਂ ਦੀਆਂ ਦਿੱਕਤਾਂ ਖਤਮ ਨਹੀਂ ਹੋਈਆਂ ਹਨ| ਨਵੇਂ ਅੰਕੜੇ (ਜੋ 20 ਜਨਵਰੀ 2017 ਤੱਕ ਦੇ ਹੀ ਹਨ) ਦੱਸਦੇ ਹਨ ਕਿ ਲੋਕਾਂ ਦੇ ਕੋਲ ਕਰੰਸੀ ਪਿਛਲੇ ਸਾਲ ਦੇ ਮੁਕਾਬਲੇ 40 ਫੀਸਦੀ ਘੱਟ ਹੈ| ਏਟੀਐਮ ਦੇ ਸਾਹਮਣੇ ਖੜੀਆਂ ਲੰਮੀਆਂ ਲਾਈਨਾਂ ਹੁਣ ਨਹੀਂ ਦਿਖ ਰਹੀਆਂ, ਪਰ ਇਹ ਪੂਰੀ ਤਰ੍ਹਾਂ ਖਤਮ ਵੀ ਨਹੀਂ ਹੋਈਆਂ ਹਨ| ਕਈ ਏਟੀਐਮ ਵਿੱਚ ਕੈਸ਼ ਗਾਇਬ ਹੈ| ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀ ਹਾਲਾਤ ਚਿੰਤਾਜਨਕ ਹਨ| ਅਖਬਾਰੀ ਰਿਪੋਰਟਾਂ ਦੇ ਮੁਤਾਬਕ ਨਮੂਨੇ ਦੇ ਤੌਰ ਤੇ ਕੀਤੇ ਗਏ ਸਰਵੇ ਵਿੱਚ ਪੂਰਵੀ ਦਿੱਲੀ ਦੇ ਅਸ਼ੋਕ ਨਗਰ ਇਲਾਕੇ ਵਿੱਚ 30 ਫੀਸਦੀ ਏਟੀਐਮ ਖ਼ਰਾਬ ਪਾਏ ਗਏ, ਜਦੋਂਕਿ ਸਾਉੂ ਦਿੱਲੀ ਦੇ ਪਾਸ਼ ਇਲਾਕੇ ਸਾਕੇਤ ਵਿੱਚ 70 ਫੀਸਦੀ ਏਟੀਐਮ ਕੈਸ਼ਲੇਸ ਮਿਲੇ|
ਜਾਹਿਰ ਹੈ, ਦੇਸ਼ ਦੇ ਦੂਰ-ਦਰਾਜ ਦੇ ਇਲਾਕਿਆਂ ਵਿੱਚ ਵੀ ਸਥਿਤੀਆਂ ਕੁੱਝ ਖਾਸ ਚੰਗੀਆਂ ਨਹੀਂ ਹੋਣਗੀਆਂ| ਨੋਟਬੰਦੀ ਨੂੰ ਆਪਣੀ ਅਸਧਾਰਣ ਉਪਲਬਧੀ ਦੱਸਣ ਲਈ ਖੁਦ ਸਰਕਾਰ ਨੇ ਜੋ ਪੈਮਾਨੇ ਬਣਾਏ ਸਨ, ਉਨ੍ਹਾਂ ਤੇ ਵੀ ਉਸਦੇ ਦਾਅਵੇ ਬੁਰੀ ਤਰ੍ਹਾਂ ਠੁਕ ਚੁੱਕੇ ਹਨ| ਕਿਹਾ ਗਿਆ ਸੀ ਕਿ ਨੋਟਬੰਦੀ ਨੇ ਫਰਜੀ ਨੋਟਾਂ ਦਾ ਕਾਰੋਬਾਰ ਠੱਪ ਕਰ ਦਿੱਤਾ ਹੈ ਅਤੇ ਪਾਕਿਸਤਾਨ ਵਿੱਚ ਇਸ ਧੰਦੇ ਨਾਲ ਜੁੜੇ ਲੋਕ ਆਤਮਹਤਿਆਵਾਂ ਕਰ ਰਹੇ ਹਨ| ਹਕੀਕਤ ਇਹ ਹੈ ਕਿ ਪਹਿਲਾਂ ਫੋਟੋਕਾਪੀ ਨਾਲ ਬਣਾਏ ਗਏ 2000 ਦੇ ਜਾਲੀ ਨੋਟਾਂ ਦੇ ਕਈ ਮਾਮਲੇ ਫੜੇ ਗਏ, ਫਿਰ ਹੁਣ ਬਾਂਗਲਾਦੇਸ਼ ਤੋਂ ਆ ਰਹੇ ਦੋ ਹਜਾਰ ਦੇ ਨਕਲੀ ਨੋਟਾਂ ਦੇ ਕਈ ਜਖੀਰੇ ਫੜੇ ਜਾ ਚੁੱਕੇ ਹਨ| ਇਹ ਨੋਟ ਇੰਨੀ ਸਾਵਧਾਨੀ ਨਾਲ ਛਾਪੇ ਗਏ ਦੱਸੇ ਜਾਂਦੇ ਹਨ ਕਿ ਆਮ ਲੋਕਾਂ ਲਈ ਇਨ੍ਹਾਂ ਨੂੰ ਪਛਾਣਨਾ ਮੁਸ਼ਕਿਲ ਹੈ| ਮਤਲਬ ਫਰਜੀ ਨੋਟਾਂ ਦਾ ਨੈਟਵਰਕ ਹੁਣ ਪਹਿਲਾਂ ਤੋਂ ਵੀ ਜ਼ਿਆਦਾ ਉਤਸ਼ਾਹ ਦੇ ਨਾਲ ਸਰਗਰਮ ਹੋ ਗਿਆ ਹੈ | ਅਜਿਹਾ ਹੋਣਾ ਸੁਭਾਵਿਕ ਹੈ|
ਪੰਜ ਸੌ ਅਤੇ ਹਜਾਰ ਦੇ ਨੋਟਾਂ ਦੀ ਬਜਾਏ ਹੁਣ ਦੋ ਹਜਾਰ ਦੇ ਨੋਟਾਂ ਨੇ ਉਸਦੇ ਸੰਭਾਵਿਕ ਪ੍ਰਾਫਿਟ ਮਾਰਜਿਨ ਨੂੰ ਕਈ ਗੁਣਾ ਵਧਾ ਦਿੱਤਾ ਹੈ| ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਤੇ ਰੋਕ ਦੇ ਦਾਅਵੇ ਵੀ ਉਂਜ ਹੀ ਫੋਕੇ ਸਾਬਤ ਹੋਏ ਹਨ| ਇੱਧਰ ਨਾ ਸਿਰਫ ਅੱਤਵਾਦੀ ਗਤੀਵਿਧੀਆਂ ਵਧੀਆਂ ਹਨ ਸਗੋਂ ਅੱਤਵਾਦੀਆਂ ਨੂੰ ਮਿਲਣ ਵਾਲਾ ਸਥਾਨਕ ਜਨਸਮਰਥਨ ਵੀ ਚਿੰਤਾਜਨਕ ਰੂਪ ਲੈਂਦਾ ਜਾ ਰਿਹਾ ਹੈ| ਇਸ ਵਜ੍ਹਾ ਨਾਲ ਆਰਮੀ ਚੀਫ ਨੂੰ ਇਹ ਧਮਕੀ ਦੇਣੀ ਪਈ ਕਿ ਅੱਤਵਾਦੀਆਂ ਦੇ ਖਿਲਾਫ ਫੌਜੀ ਕਾਰਵਾਈ ਵਿੱਚ ਅੜਚਨ ਪਾਉਣ ਵਾਲਿਆਂ ਨੂੰ ਉਨ੍ਹਾਂ ਵਿੱਚ ਸ਼ਾਮਿਲ ਮੰਨ ਕੇ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ| ਬਹਿਰਹਾਲ, ਇਸ ਬੇਤੁਕੇ ਪੈਮਾਨਿਆਂ ਨੂੰ ਇੱਕ ਪਾਸੇ ਰੱਖ ਦੇਈਏ ਤਾਂ ਨੋਟਬੰਦੀ ਦੀ ਕਾਮਯਾਬੀ ਨਾਪਣ ਦੀ ਸਿਰਫ ਇੱਕ ਹੀ ਅਸਲੀ ਕਸੌਟੀ ਹੋ ਸਕਦੀ ਹੈ- ਕਾਲੇ ਧਨ ਦਾ ਖਾਤਮਾ| ਪਰ ਇਸ ਬਾਰੇ ਨਾ ਤਾਂ ਸਰਕਾਰ ਕੋਈ ਸੂਚਨਾ ਦੇ ਰਹੀ ਹੈ, ਨਾ ਰਿਜਰਵ ਬੈਂਕ| ਨੋਟ ਜਮਾਂ ਕਰਨ ਦੀ ਮਿਆਦ ਗੁਜ਼ਰਨ ਦੇ ਡੇਢ ਮਹੀਨੇ ਬਾਅਦ ਵੀ ਰਿਜਰਵ ਬੈਂਕ ਇਹ ਨਹੀਂ ਦੱਸ ਸਕਿਆ ਹੈ ਕਿ ਰੱਦ ਨੋਟਾਂ ਦੀ ਸ਼ਕਲ ਵਿੱਚ ਕਿੰਨਾ ਪੈਸਾ ਬੈਂਕਾਂ ਵਿੱਚ ਵਾਪਸ ਪਰਤਿਆ| ਅਜਿਹੇ ਵਿੱਚ ਕੋਈ ਕਿਵੇਂ ਕਹਿ ਸਕਦਾ ਹੈ ਕਿ ਨੋਟਬੰਦੀ ਦੇ ਫੈਸਲੇ ਨੇ ਆਮ ਲੋਕਾਂ, ਆਮ ਕਾਰੋਬਾਰੀਆਂ ਅਤੇ ਪੂਰੀ ਅਰਥਵਿਵਸਥਾ ਨੂੰ ਮੁਸੀਬਤਾਂ ਦੇ ਭੰਵਰ ਵਿੱਚ ਪਾਉਣ ਤੋਂ ਇਲਾਵਾ ਜੇਕਰ ਕੁੱਝ ਚੰਗਾ ਕੀਤਾ ਹੈ ਤਾਂ ਕੀ ਅਤੇ ਕਿੰਨਾ?
ਹਰੀ

Leave a Reply

Your email address will not be published. Required fields are marked *