ਨੋਟਾ ਦੇ ਅਧਿਕਾਰ ਦਾ ਦਾਇਰਾ ਵਧਾਉਣ ਲਈ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ

ਐਸ.ਏ.ਐਸ. ਨਗਰ, 20 ਦਸੰਬਰ (ਸ.ਬ.) ਸਮਾਜਸੇਵੀ ਆਗੂ ਸ੍ਰ. ਨਛੱਤਰ ਸਿੰਘ ਬੈਦਵਾਨ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨੋਟਾ (ਨਾਪਮੰਦਗੀ) ਦੇ ਅਧਿਕਾਰ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਲਈ ਉਸਦਾ ਘੇਰਾ ਵਧਾਇਆ ਜਾਵੇ| ਸ੍ਰ. ਬੈਦਵਾਨ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੇ ਨੋਟਾਂ ਦਾ ਅਧਿਕਾਰ ਤਾਂ ਦਿੱਤਾ ਗਿਆ ਹੈ ਪਰੰਤੂ ਇਸਦੇ ਬਾਵਜੂਦ ਇਸਦਾ ਵੋਟਰਾਂ ਨੇ ਕੋਈ ਲਾਭ ਨਹੀਂ ਮਿਲਦਾ| ਉਹਨਾਂ ਮੰਗ ਕੀਤੀ ਹੈ ਕਿ ਜੇਕਰ ਕਿਸੇ ਵੀ ਹਲਕੇ ਤੋਂ ਨੋਟਾ ਦੇ ਤਹਿਤ ਪੈਣ ਵਾਲੀਆਂ ਵੋਟਾਂ ਦਾ ਅੰਕੜਾ ਕੁੱਲ ਪੋਲ ਹੋਈਆਂ ਵੋਟਾਂ ਦਾ 51 ਫੀਸਦੀ ਤੋਂ ਵੱਧ ਹੋਵੇ ਤਾਂ ਚੋਣ ਕਮਿਸ਼ਨ ਵੱਲੋਂ ਉਸ ਹਲਕੇ ਦੀ ਚੋਣ ਨੂੰ ਰੱਦ ਕਰਕੇ ਨਵੇਂ ਸਿਰੇ ਤੋਂ ਚੋਣ ਕਰਵਾਉਣੀ ਚਾਹੀਦੀ ਹੈ ਅਤੇ ਇਸ ਦੌਰਾਨ ਪਹਿਲਾਂ ਚੋਣ ਲੜਣ ਵਾਲੇ ਉਮੀਦਵਾਰਾਂ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ| ਉਹਨਾਂ ਲਿਖਿਆ ਹੈ ਕਿ ਮੌਜੂਦਾ             ਸਮੇਂ ਬੇਸ਼ਕ ਨੋਟਾਂ ਦੇ ਬਟਨ ਦਬਣ ਦੀ ਸਹੂਲੀਅਤ ਨਾਲ ਵੋਟਰ ਨੂੰ ਆਪਣੀ ਰਾਏ ਰੱਖਣ ਦਾ ਹੱਕ ਮਿਲ ਗਿਆ ਹੈ ਪਰੰਤੂ ਇਸਦੇ ਬਾਵਜੂਦ ਵੋਟਰਾਂ ਨੇ ਇਹ ਅਧਿਕਾਰ ਮਿਲਣਾ ਚਾਹੀਦਾ ਹੈ ਕਿ ਜੇਕਰ ਵੱਡੀ ਗਿਣਤੀ ਵੋਟਰ ਚੋਣ ਵਿੱਚ ਖੜੇ ਸਾਰੇ ਉਮੀਦਵਾਰਾਂ ਨੂੰ ਰੱਦ ਕਰਦੇ ਹੋਣ ਤਾਂ ਚੋਣ ਨੂੰ ਰੱਦ ਕਰਕੇ ਉਹਨਾਂ ਉਮੀਦਵਾਰਾਂ ਦੇ ਚੋਣ ਲੜਣ ਤੇ ਪਾਬੰਦੀ ਲੱਗੇ ਅਤੇ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾਣ|

Leave a Reply

Your email address will not be published. Required fields are marked *