ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਲੁਈ ਨੂੰ ਇਲਾਜ ਲਈ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ

ਬੀਜਿੰਗ, 30 ਜੂਨ (ਸ.ਬ.)  ਚੀਨ ਨੇ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਮਾਨਵ ਅਧਿਕਾਰ ਵਰਕਰ ਲੁਈ ਜਿਆਬੋ ਨੂੰ ਕੈਂਸਰ ਦੇ ਇਲਾਜ ਲਈ ਦੇਸ਼ ਤੋਂ ਬਾਹਰ ਭੇਜਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਦੇਸ਼ ਵਿੱਚ ਉਨ੍ਹਾਂ ਦਾ ਇਲਾਜ ਹੋ ਰਿਹਾ ਹੈ|
ਅਮਰੀਕੀ ਮੂਲ ਦੇ ਮਾਨਵ ਅਧਿਕਾਰ ਵਰਕਰ ਅਤੇ ਬੁਲਾਰੇ ਜਾਰਡ ਜੇਂਸਰ ਨੇ ਕਲ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ 154 ਨੋਬੇਲ ਪੁਰਸਕਾਰ ਜੇਤੂਆਂ ਨੇ ਲੁਈ ਜਿਬਾਅੋ ਨੂੰ ਇਲਾਜ ਲਈ ਅਮਰੀਕਾ ਲਿਆਉਣ ਲਈ ਅਮਰੀਕਾ ਨੂੰ ਬੇਨਤੀ ਕੀਤੀ ਹੈ| ਸ਼੍ਰੀ ਜੇਂਸਰ ਸ਼ਾਂਤੀ ਪੁਰਸਕਾਰ ਜੇਤੂ ਦੇ ਵਕੀਲ ਵੀ ਰਹਿ ਚੁੱਕੇ ਹਨ| ਉਨ੍ਹਾਂ ਨੇ ਕਿਹਾ ਕਿ ਨੋਬੇਲ ਪੁਰਸਕਾਰ ਜੇਤੂਆਂ ਦੀ ਟੀਮ ਨੇ ਰਾਸ਼ਟਰਪਤੀ ਡੋਨਾਲਡ ਟਰੰਪ, ਵਿਦੇਸ਼ ਮੰਤਰੀ ਰੇਕਸ ਟਿਲਰਸਨ ਅਤੇ ਚੀਨ ਵਿੱਚ ਅਮਰੀਕੀ ਰਾਜਦੂਤ ਟੇਰੀ ਬ੍ਰਾਂਸਟਾ ਨੂੰ ਲਿਖੇ ਪੱਤਰ ਵਿੱਚ ਇਹ ਬੇਨਤੀ ਕੀਤੀ ਹੈ|
ਬੀਤੇ ਹਫਤੇ ਚੀਨ ਦੀ ਸਰਕਾਰ ਨੇ ਲੁਈ ਜਿਆਬੋ ਨੂੰ ਮੈਡੀਕਲ ਪੈਰੋਲ ਤੇ ਰਿਹਾਅ ਕੀਤਾ ਸੀ| ਉਨ੍ਹਾਂ ਦੇ ਲੀਵਰ ਵਿੱਚ ਕੈਂਸਰ ਹੈ ਅਤੇ ਇਹ ਅਖੀਰੀ ਸਟੇਜ ਤੇ ਪਹੁੰਚ ਚੁੱਕਾ ਹੈ| ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ| ਲੁਈ (61) ਨੂੰ ਸਾਲ 2009 ਵਿੱਚ ਦੇਸ਼ ਦੇ ਸੱਤਾ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਮੰਨ ਕੇ 11 ਸਾਲ ਦੀ ਕੈਦ ਦੀ ਸਜਾ ਦਿੱਤੀ ਗਈ ਸੀ| ਉਨ੍ਹਾਂ ਨੂੰ ਚੀਨ ਵਿੱਚ ਰਾਜਨੀਤਿਕ ਸੁਧਾਰ ਵਾਲੀ ਪਟੀਸ਼ਨ ਦਾਖਲ ਕਰਨ ਵਿੱਚ ਸਹਿਯੋਗੀ ਪਾਇਆ ਗਿਆ ਸੀ| ਇਸ ਪਟੀਸ਼ਨ ਨੂੰ ‘ਚਾਰਟਰ 08’ ਦੇ ਨਾਂ ਨਾਲ ਜਾਣਿਆ ਜਾਂਦਾ ਹੈ|
ਸਾਲ 1993 ਦੇ ਮੈਡੀਸਨ ਵਿੱਚ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਸਰ ਰਿਚਰਡ ਰਾਬਰਟਸ ਨੇ ਸ਼ਾਂਤੀ ਪੁਰਸਕਾਰ ਜੇਤੂਆਂ ਵੱਲੋਂ ਲਿਖੇ ਪੱਤਰ ਵਿੱਚ ਚੀਨ ਦੀ ਸਰਕਾਰ ਤੋਂ ਲੁਆ ਜਿਆਬੋ ਨੂੰ ਮਨੁੱਖੀ ਆਧਾਰ ਤੇ ਇਲਾਜ ਲਈ ਅਮਰੀਕਾ ਭੇਜਣ ਦੀ ਅਪੀਲ ਕੀਤੀ ਹੈ| ਜਦਕਿ ਚੀਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਥਿਤੀ ਅਜਿਹੀ ਨਹੀਂ ਹੈ ਕਿ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਭੇਜਿਆ ਜਾਵੇ| ਇੱਥੇ ਉਨ੍ਹਾਂ ਦਾ ਬਿਹਤਰ ਇਲਾਜ ਕੀਤਾ ਜਾ ਰਿਹਾ ਹੈ|
ਚੀਨ ਨੇ ਇਹ ਵੀ ਕਿਹਾ ਹੈ ਕਿ ਲੁਈ ਜਿਆਬੋ ਦੀ ਪਤਨੀ ਲੁਈ ਸ਼ਿਯਾ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਸ਼ੇਨਯਾਂਗ ਸ਼ਹਿਰ ਦੇ ਹਸਪਤਾਲ ਵਿੱਚ ਉਨ੍ਹਾਂ ਦੇ ਨਾਲ ਹਨ ਅਤੇ ਉਹ  ਉਨ੍ਹਾਂ ਦੇ ਇਲਾਜ ਤੋਂ ਸੰਤੁਸ਼ਟ ਹਨ| ਪਰਿਵਾਰ ਵਾਲਿਆਂ ਦੀ ਮੰਗ ਤੇ ਉਨ੍ਹਾਂ ਦਾ ਇਲਾਜ ਰਵਾਇਤੀ ਢੰਗ ਨਾਲ ਕੀਤਾ ਜਾ ਰਿਹਾ ਹੈ| ਇਸ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਲੁਈ ਜਿਆਬੋ ਦੀ ਸਿਹਤ ਸੰਬੰਧੀ ਜਾਣਕਾਰੀ ਇੱਕਠੀ ਕੀਤੀ ਜਾ ਰਹੀ ਹੈ|
ਦਸੰਬਰ 2010 ਵਿੱਚ ਲੁਈ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜਦ ਕੀਤਾ ਗਿਆ| ਇਹ ਪੁਰਸਕਾਰ ਉਨ੍ਹਾਂ ਨੂੰ ਚੀਨ ਵਿੱਚ ਮਾਨਵ ਅਧਿਕਾਰਾਂ ਨੂੰ ਵਧਾਵਾ ਦੇਣ ਲਈ ਦਿੱਤਾ ਗਿਆ| ਇਸ ਤੋਂ ਨਾਰਾਜ਼ ਚੀਨ ਨੇ ਨਾਰਵੇ ਤੋਂ ਕੂਟਨੀਤਕ ਰਿਸ਼ਤੇ ਤੋੜ ਲਏ ਸਨ| ਕਰੀਬ ਪੰਜ ਸਾਲ ਬਾਅਦ ਦਸੰਬਰ 2016 ਵਿੱਚ ਦੋਹਾਂ ਦੇਸ਼ਾਂ ਦੇ ਰਿਸ਼ਤੇ ਫਿਰ ਤੋਂ ਸਾਧਾਰਨ ਹੋਏ|
ਲੁਈ ਸ਼ਿਯਾ ਸਾਲ 2010 ਵਿੱਚ ਉਨ੍ਹਾਂ ਦੇ ਪਤੀ ਨੂੰ ਨੋਬੇਲ ਪੁਰਸਕਾਰ     ਦੇਣ ਦੀ ਘੋਸ਼ਣਾ ਮਗਰੋਂ ਹੀ ਨਜ਼ਰਬੰਦ ਹੈ| ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਮਹੀਨੇ ਵਿੱਚ ਇਕ ਵਾਰੀ ਪਤੀ ਨੂੰ ਮਿਲਣ ਲਈ ਜੇਲ ਵਿੱਚ ਜਾਣ ਦੀ ਆਗਿਆ ਸੀ| ਲੁਈ ਨੂੰ ਆਪਣੇ ਸੱਸ-ਸਹੁਰਾ ਦੇ ਮਰਨ ਤੇ ਉਨ੍ਹਾਂ ਦੇ ਅੰਤਿਮ ਦਰਸ਼ਨ ਦੀ ਆਗਿਆ ਨਹੀਂ ਮਿਲੀ ਸੀ|

Leave a Reply

Your email address will not be published. Required fields are marked *