ਨੋਵਾ ਸਕੋਟੀਆ ਦੇ ਇਕ ਘਰ ਵਿੱਚੋਂ ਮਿਲੀਆਂ 4 ਵਿਅਕਤੀਆਂ ਦੀਆਂ ਲਾਸ਼ਾਂ

ਨੋਵਾ ਸਕੋਟੀਆ, 4 ਜਨਵਰੀ (ਸ.ਬ.) ਨੋਵਾ ਸਕੋਟੀਆ ਵਿੱਚ ਪੁਲੀਸ ਨੂੰ ਇਕ ਘਰ ਵਿੱਚੋਂ 4 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ| ਪੁਲੀਸ ਨੇ ਇਹ ਨਹੀਂ ਦੱਸਿਆ ਕਿ ਇਨ੍ਹਾਂ ਦੀ ਮੌਤ ਕਿਵੇਂ ਹੋਈ ਅਤੇ ਇਹ ਕੌਣ ਸਨ? ਉਨ੍ਹਾਂ ਸਿਰਫ ਇਹ ਹੀ ਕਿਹਾ ਕਿ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਕਤਲ ਦਾ ਮਾਮਲਾ ਨਹੀਂ ਲੱਗ ਰਿਹਾ|
ਜ਼ਿਕਰਯੋਗ ਹੈ ਕਿ ਇਸ ਇਲਾਕੇ ਦੇ ਲੋਕਾਂ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਅਤੇ ਉਹ ਇੱਥੇ ਪੁੱਜੇ| ਪੁਲੀਸ ਨੇ ਕਿਹਾ ਕਿ ਉਹ ਜਾਂਚ ਪੂਰੀ ਕਰਨ ਮਗਰੋਂ ਹੀ ਇਸ ਬਾਰੇ ਜਾਣਕਾਰੀ ਦੇ ਸਕਣਗੇ| ਪ੍ਰਾਪਤ ਜਾਣਕਾਰੀ ਅਨੁਸਾਰ  ਇਹ ਘਟਨਾ ‘ਅੱਪਰ ਬਿੱਗ ਟਰਾਕਾਡੀ’ ਇਲਾਕੇ ਵਿੱਚ ਵਾਪਰੀ ਜੋ ਕਿ ਹੇਲਫਲੈਕਸ ਤੋਂ 250 ਕਿਲੋਮੀਰ ਦੀ ਦੂਰੀ ਤੇ ਹੈ|

Leave a Reply

Your email address will not be published. Required fields are marked *