ਨੌਗਾਮ ਸੈਕਟਰ ਵਿੱਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ

ਸ਼੍ਰੀਨਗਰ, 24 ਅਕਤੂਬਰ (ਸ.ਬ.) ਕਸ਼ਮੀਰ ਵਿੱਚ ਇਕ ਵਾਰ ਫਿਰ ਪਾਕਿਸਤਾਨ ਵੱਲੋ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ| ਜਾਣਕਾਰੀ ਅਨੁਸਾਰ ਹੰਦਵਾੜਾ ਦੇ ਨੌਗਾਮ ਸੈਕਟਰ ਵਿੱਚ ਪਾਕਿਸਤਾਨ ਜਵਾਨਾਂ ਵੱਲੋਂ ਦੁਪਹਿਰ 12 ਵੱਜੇ ਤੋਂ ਬਾਅਦ ਕਈ ਵਾਰ ਰੁੱਕ-ਰੁੱਕ ਕੇ ਗੋਲੀਬਾਰੀ ਕੀਤੀ ਗਈ ਹੈ| ਪਾਕਿਸਤਾਨ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਭਾਰਤੀ ਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ| ਪਾਕਿਸਤਾਨ ਵੱਲੋਂ ਫਾਈਰਿੰਗ ਦਾ ਭਾਰਤੀ ਸੁਰੱਖਿਆ ਫੋਰਸ ਨੇ ਵੀ ਮੂੰਹ-ਤੋੜ ਜਵਾਬ ਦਿੱਤਾ ਹੈ|
ਹਾਲਾਂਕਿ ਅਜੇ ਤੱਕ ਇਸ ਗੋਲੀਬਾਰੀ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ| ਇਸ ਤੋਂ ਬਾਅਦ ਹੀ ਪਾਕਿਸਤਾਨੀ ਗੋਲੀਬਾਰੀ ਦੇ ਕਾਰਨ ਸਾਰੇ ਅੰਤਰਰਾਸ਼ਟਰੀ ਸਰਹੱਦਾਂ ਤੇ ਸੁਰੱਖਿਆ ਫੋਰਸ ਨੂੰ ਅਲਰਟ ਰਹਿਣ ਦੇ ਹੁਕਮ ਦਿੱਤੇ ਗਏ ਹਨ|

Leave a Reply

Your email address will not be published. Required fields are marked *