ਨੌਜਵਾਨਾਂ ਦਾ ਕਾਫਲਾ ਦਿੱਲੀ ਲਈ ਰਵਾਨਾ
ਖਰੜ 23 ਦਸੰਬਰ(ਸ਼ਮਿੰਦਰ ਸਿੰਘ) ਖਰੜ ਅਧੀਨ ਪੈਂਦੇ ਪਿੰਡ ਭਜੌਲੀ ਤੋਂ ਨੌਜਵਾਨਾਂ ਦਾ ਇਕ ਵੱਡਾ ਕਾਫਲਾ ਦਿੱਲੀ ਧਰਨੇ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋਇਆ। ਇਸ ਮੌਕੇ ਕਾਫਲੇ ਵਿੱਚ ਸ਼ਾਮਿਲ ਨੌਜਵਾਨਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਦੀਆਂ ਜਮੀਨਾਂ ਦੇ ਹੱਕ ਖੋਹਣ ਦੀ ਤਿਆਰੀ ਵਿੱਚ ਹੈ ਜਿਸ ਕਾਰਨ ਨੌਜਵਾਨਾਂ ਵਿੱਚ ਕੇਂਦਰ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਖਰੜ ਦੇ ਵਿਧਾਇਕ ਦੇ ਪ੍ਰੈਸ ਸਕੱਤਰ ਸਤਿੰਦਰ ਮਾਹਲ, ਅਰਸ ਭਜੌਲੀ, ਸਿਮਰਨ ਪੰਚ, ਮਨਜੋਤ ਮਾਹਲ, ਅਮਨਿੰਦਰ ਗਿੱਲ, ਹਰਵੀਰ ਗਿੱਲ, ਗੁਰਜੀਤ ਬਾਠ, ਰਜਿੰਦਰ ਝੱਜ, ਨਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਨੋਜਵਾਨ ਹਾਜ਼ਿਰ ਸਨ।