ਨੌਜਵਾਨਾਂ ਦਾ ਖੇਡਾਂ ਵਿੱਚ ਹਿੱਸਾ ਲੈਣਾ ਜਰੂਰੀ : ਪਰਮਦੀਪ ਬੈਦਵਾਨ

ਐਸ ਏ ਐਸ ਨਗਰ, 29 ਜੁਲਾਈ (ਸ.ਬ.) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮਟੌਰ ਵੱਲੋਂ ਦੁਸ਼ਹਿਰਾ ਗਰਾਉਂਡ ਸੈਕਟਰ-70 ਵਿਖੇ ਕਰਵਾਏ ਜਾ ਰਹੇ 3 ਦਿਨਾਂ 8 ਵੇਂ ਕ੍ਰਿਕਟ ਟੂਰਨਾਮੈਂਟ ਦੇ ਦੂਜੇ ਦਿਨ ਮੈਚਾਂ ਦੀ ਸ਼ੁਰੂਆਤ ਸ੍ਰੀ ਪਰਮਦੀਪ ਸਿੰਘ ਬੈਦਵਾਨ ਚੇਅਰਮੈਨ ਯੂਥ ਆਫ ਪੰਜਾਬ ਨੇ ਕਰਵਾਈ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਬੈਦਵਾਨ ਨੇ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਵਿੱਚ ਹਿੱਸਾ  ਲੈਣਾ ਬਹੁਤ ਜਰੂਰੀ ਹੈ| ਖੇਡਾਂ  ਸਾਡੇ ਸਰੀਰ ਨੂੰ ਤੰਦਰੁਸਤ ਰਖਦੀਆਂ ਹਨ ਅਤੇ ਤੰਦਰੁਸਤ  ਸਰੀਰ ਵਿੱਚ ਹੀ ਤੰਦਰੁਸਤ ਮਨ ਨਿਵਾਸ ਕਰਦਾ ਹੈ|
ਇਸ ਮੌਕੇ ਉਹਨਾਂ ਕਲੱਬ ਨੂੰ 5100/- ਰੁਪਏ ਦੀ ਸਹਾਇਤਾ ਵੀ ਦਿੱਤੀ| ਅੱਜ ਪਿੰਡ ਸੁੰਦਰਾ ਅਤੇ ਲਾਲੜੂ ਦੀਆਂ ਟੀਮਾਂ ਵਿਚਾਲੇ ਮੈਚ ਕਰਵਾਇਆ ਗਿਆ| ਇਸ ਮੌਕੇ ਡਾ. ਇਕਬਾਲ ਸਿੰਘ, ਮੁੱਖ ਪ੍ਰਬੰਧਕ ਸਲੀਮ ਖਾਨ, ਗੁਰਜੀਤ ਸਿੰਘ, ਸੰਨੀ ਮਟੌਰ, ਬੰਟੀ, ਕੁਲਵੰਤ, ਔਲਖ, ਮੇਵਾ, ਵਿਸ਼ੂ ਬੈਦਵਾਨ, ਪ੍ਰਭ ਬੈਦਵਾਨ, ਜਰਮਨ, ਗਗਨ, ਨਿਖਿਲ ਅਤੇ ਸੋਨੀ ਵੀ ਮੌਜੂਦ ਸਨ|

Leave a Reply

Your email address will not be published. Required fields are marked *