ਨੌਜਵਾਨਾਂ ਵਿੱਚ ਬਰਾਂਡਿਡ ਕੱਪੜੇ ਪਾਉਣ ਦਾ ਰੁਝਾਨ ਵਧਿਆ

ਐਸ ਏੇ ਐਸ ਨਗਰ, 14 ਜੂਨ (ਸ.ਬ.) ਅੱਜ ਕਲ ਨੌਜਵਾਨਾਂ ਵਿਚ ਬਰਾਂਡਿਡ ਕਪੜੇ ਪਾਉਣ ਦਾ ਰੁਝਾਨ ਕਾਫੀ ਵੱਧ ਗਿਆ ਹੈ| ਜਿਥੇ ਜੀਨ, ਪੈਂਟਾਂ, ਸਰਟਾਂ ਆਦਿ ਨੌਜਵਾਨਾਂ ਵਲੋਂ ਵੱਖ ਵੱਖ ਬ੍ਰਾਂਡਾ ਦੀਆਂ ਪਾਈਆਂ ਜਾ ਰਹੀਆਂ ਹਨ ਉਥੇ ਹੀ ਕੁੜਤੇ ਪਜਾਮੇ ਪਾਉਣ ਦੇ ਸੌਕੀਣ ਗਭਰੂਆਂ ਵਲੋਂ ਵੱਖ ਵੱਖ ਬਰਾਂਡਾ ਦਾ ਕੁੜਤੇ ਪਜਾਮੇ ਦਾ ਕਪੜਾ ਖਰੀਦ ਕੇ ਮੁਕਤਸਰੀ ਸਟਾਇਲ ਜਾਂ ਬਰਨਾਲਾ ਸਟਾਈਲ ਦੇ ਕੁੜਤੇ ਪਜਾਮੇ ਸਿਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ| ਇਸ ਤੋਂ ਇਲਾਵਾ ਪੇਂਡੂ ਨੌਜਵਾਨਾਂ ਵਿੱਚ ਲੀਲਣ ਦੇ ਕੁੜਤੇ ਪਜਾਮੇ ਵੀ ਕਾਫੀ ਪ੍ਰਚਲਿਤ ਹਨ| ਸ਼ਹਿਰੀ ਲੋਕ ਰੇਡੀਮੇਡ ਕੁੜਤੇ ਪਜਾਮੇ ਪਾਉਣ ਨੂੰ ਤਰਜੀਹ ਦੇ ਰਹੇ ਹਨ|
ਲੋਕਾਂ ਦਾ ਬ੍ਰਾਂਡਿਡ ਚੀਜਾਂ ਪ੍ਰਤੀ ਮੋਹ ਵੇਖਦਿਆਂ ਵੱਖ ਵੱਖ ਕੰਪਨੀਆਂ ਨੇ ਵੀ ਤਰ੍ਹਾਂ ਤਰ੍ਹਾਂ ਦੇ ਡਿਜਾਇਨ ਵਾਲੇ ਕਪੜੇ ਬਣਾ ਕੇ ਵੇਚਣੇ ਸ਼ੁਰੂ ਕਰ ਦਿੱਤੇ ਹਨ, ਇਹ ਬ੍ਰਾਂਡਿਡ ਕਪੜੇ ਕਾਫੀ ਮਹਿੰਗੇ ਵੀ ਹੁੰਦੇ ਹਨ ਜਦੋਂ ਕਿ ਆਮ ਕਿਸਮ ਦੇ ਉਸੇ ਤਰ੍ਹਾਂ ਦੇ ਹੀ ਕਪੜੇ ਕਾਫੀ ਸਸਤੇ ਵੀ ਹੁੰਦੇ ਹਨ| ਇਸਦੇ ਬਾਵਜੂਦ ਲੋਕਾਂ ਖਾਸ ਕਰਕੇ ਨੌਜਵਾਨਾਂ ਵਲੋਂ ਬ੍ਰਾਂਡਿਡ ਕਪੜਿਆਂ ਨੂੰ ਖਰੀਦ ਕੇ ਪਾਉਣ ਵਿੱਚ ਵਧੇਰੇ ਦਿਲਚਸਪੀ ਦਿਖਾਈ ਜਾ ਰਹੀ ਹੈ|

Leave a Reply

Your email address will not be published. Required fields are marked *