ਨੌਜਵਾਨਾਂ ਵਿੱਚ ਰਾਜਨੀਤਿਕ ਵਿਚਾਰਾਂ ਪ੍ਰਤੀ ਚੇਤਨਤਾ

ਡੇਟਿੰਗ ਐਪਸ ਤੇ ਨੌਜਵਾਨਾਂ ਦੇ ਵਿਵਹਾਰ ਨੂੰ ਲੈ ਕੇ ਕੀਤੀ ਗਈ ਇੱਕ ਤਾਜ਼ਾ ਸਟੱਡੀ ਨਾਲ ਪਤਾ ਚਲਦਾ ਹੈ ਕਿ ਭਾਰਤ ਵਿੱਚ ਮੈਚ ਮੇਕਿੰਗ ਦੇ ਸਿਲਸਿਲੇ ਵਿੱਚ ਰਾਜਨੀਤਕ ਵਿਚਾਰਾਂ ਦੀ ਭੂਮਿਕਾ ਮਜਬੂਤ ਹੋ ਰਹੀ ਹੈ। ਭਾਰਤ ਵਿੱਚ ਲੱਗਭੱਗ 10 ਲੱਖ ਡੇਟਿੰਗ ਐਪ ਯੂਜਰਸ ਵਿੱਚ ਓਕੇਕਿਊਪਿਡ ਰਾਹੀਂ ਕਰਵਾਏ ਗਏ ਇੱਕ ਸਰਵੇ ਮੁਤਾਬਕ 29 ਫੀਸਦੀ ਲੜਕੀਆਂ ਦਾ ਕਹਿਣਾ ਸੀ ਕਿ ਉਹ ਰੈਡਿਕਲ ਲੈਫਟ ਜਾਂ ਰੈਡਿਕਲ ਰਾਇਟ ਵਿਚਾਰਾਂ ਵਾਲੇ ਕਿਸੇ ਵਿਅਕਤੀ ਨੂੰ ਡੇਟ ਨਹੀਂ ਕਰਨਾ ਚਾਹੁਣਗੀਆਂ। ਲੜਕੀਆਂ ਦੇ ਮਾਮਲੇ ਵਿੱਚ ਇਹ ਫੀਸਦੀ 25 ਹੈ।

ਮੈਚ ਮੇਕਿੰਗ ਮਾਹਿਰਾਂ ਦੇ ਅਨੁਸਾਰ ਰਾਜਨੀਤਕ ਵਿਚਾਰਾਂ ਦੇ ਆਧਾਰ ਤੇ ਡੇਟਿੰਗ ਦੀ ਅਪੀਲ ਠੁਕਰਾਉਣ ਵਾਲੇ ਨੌਜਵਾਨਾਂ ਦੀ ਗਿਣਤੀ ਕਾਫੀ ਵੱਧ ਗਈ ਹੈ। ਇਕ ਲਿਹਾਜ਼ ਨਾਲ ਇਹ ਚੰਗੀ ਗੱਲ ਹੈ ਕਿ ਨੌਜਵਾਨਾਂ ਦੇ ਜੀਵਨ ਵਿੱਚ ਵਿਚਾਰਾਂ ਦਾ ਦਖਲ ਵੱਧ ਰਿਹਾ ਹੈ। ਆਪਣੇ ਸਮਾਜ ਵਿੱਚ, ਖਾਸ ਕਰਕੇ ਮੱਧ ਵਰਗ ਵਿੱਚ ਵਿਚਾਰ ਹਾਲੇ ਤੱਕ ਬੌਧਿਕ ਜੁਗਾਲੀ ਦੀ ਚੀਜ ਹੀ ਮੰਨੇ ਜਾਂਦੇ ਰਹੇ ਹਨ। ਚਾਹ ਦੀਆਂ ਦੁਕਾਨਾਂ ਤੇ ਜਾਂ ਡਰਾਇੰਗਰੂਮਾਂ ਵਿੱਚ ਬਹਿਸ ਚਾਹੇ ਜਿੰਨੀ ਵੀ ਤਿੱਖੀ ਹੋਵੇ, ਚਾਹ ਦਾ ਪਿਆਲਾ ਖਤਮ ਹੋਣ ਦੇ ਨਾਲ ਹੀ ਵਿਚਾਰਾਂ ਦੀ ਭੂਮਿਕਾ ਅਕਸਰ ਖਤਮ ਹੋ ਜਾਂਦੀ ਰਹੀ ਹੈ। ਸਾਰੇ ਫੈਸਲੇ ਅਸੀਂ ਜੀਵਨ ਦੀਆਂ ਸਹੂਲਤਾਂ ਦੇ ਹਿਸਾਬ ਨਾਲ ਲੈਣ ਦੇ ਆਦੀ ਹੋ ਚਲੇ ਹਾਂ।

ਅਜਿਹੇ ਵਿੱਚ ਜੇਕਰ ਅਜੋਕੇ ਨੌਜਵਾਨ ਡੇਟਿੰਗ ਦਾ ਫੈਸਲਾ ਕਰਦੇ ਹੋਏ ਰਾਜਨੀਤਿਕ ਵਿਚਾਰਾਂ ਦਾ ਧਿਆਨ ਰੱਖਣ ਲੱਗੇ ਹਨ ਤਾਂ ਇਹ ਨਿਸ਼ਚਿਤ ਰੂਪ ਨਾਲ ਇੱਕ ਨਵੀਂ ਘਟਨਾ ਹੈ। ਪਰ ਗੌਰ ਕਰਨ ਦੀ ਗੱਲ ਇਹ ਵੀ ਹੈ ਕਿ ਸਾਡੇ ਸਮਾਜ ਵਿੱਚ ਵਿਚਾਰਾਂ ਦੀ ਭੂਮਿਕਾ ਪਾਰੰਪਰਿਕ ਤੌਰ ਤੇ ਤੋੜਨ ਵਾਲੀ ਨਹੀਂ, ਜੋੜਨ ਵਾਲੀ ਰਹੀ ਹੈ। ‘ਸੱਚ ਇੱਕ ਹੀ ਹੈ, ਵਿਦਵਾਨ ਉਸਨੂੰ ਵੱਖ-ਵੱਖ ਢੰਗਾਂ ਨਾਲ ਕਹਿੰਦੇ ਹਨ’- ਵਰਗੀਆਂ ਪ੍ਰਾਚੀਨ ਯੁਗ ਦੀਆਂ ਵਿਚਾਰ-ਬਹੁਲਤਾ ਨੂੰ ਛੱਡ ਦੇਈਏ ਤਾਂ ਵੀ ਆਜ਼ਾਦੀ ਦੇ ਅੰਦੋਲਨ ਵਿੱਚ ਵੱਖ-ਵੱਖ ਵਿਚਾਰ ਧਾਰਾਵਾਂ ਵਾਲੇ ਲੋਕਾਂ ਨੇ ਇੱਕਠੇ ਮਿਲਕੇ ਇੱਕ ਵੱਡੇ ਉਦੇਸ਼ ਲਈ ਕੰਮ ਕੀਤਾ।

ਐਂਮਰਜੈਂਸੀ ਦੇ ਦੌਰਾਨ ਤਾਨਾਸ਼ਾਹੀ ਨਾਲ ਲੜਨ ਦੀ ਲੋੜ ਹੋਈ ਉਦੋਂ ਵੀ ਲੋਕਤੰਤਰ ਬਚਾਉਣ ਲਈ ਵੱਖ-ਵੱਖ ਵਿਚਾਰਾਂ ਵਾਲੇ ਦਲ ਅਤੇ ਨੇਤਾ ਸਹਿਜ ਢੰਗ ਨਾਲ ਇਕੱਠੇ ਆਏ। ਅਜੋਕੇ ਦੌਰ ਵਿੱਚ ਜੇਕਰ ਰਾਜਨੀਤਿਕ ਵਿਚਾਰ ਨੌਜਵਾਨਾਂ ਲਈ ਆਪਸੀ ਰਿਸ਼ਤੇ ਬਣਾਉਣ ਵਿੱਚ ਵੀ ਰੁਕਾਵਟ ਹੋ ਰਹੇ ਹਨ ਤਾਂ ਇਸ ਗੱਲ ਤੇ ਵੀ ਸੋਚਿਆ ਜਾਣਾ ਚਾਹੀਦਾ ਹੈ ਕਿ ਉਹਨਾਂ ਦੀ ਹਿਚਕ ਦੀ ਬੁਨਿਆਦ ਸੱਚਮੁਚ ਵਿਚਾਰ ਹੀ ਹਨ ਜਾਂ ਵਿਚਾਰਾਂ ਦੇ ਰੂਪ ਵਿੱਚ ਕੁਝ ਹੋਰ। ਇਸ ਤਰ੍ਹਾਂ ਦਾ ਟ੍ਰੈਂਡ ਅਮਰੀਕੀ ਨੌਜਵਾਨਾਂ ਵਿੱਚ ਭਾਰਤ ਤੋਂ ਵੀ ਜ਼ਿਆਦਾ ਮਜਬੂਤੀ ਨਾਲ ਦਰਜ ਕੀਤਾ ਗਿਆ ਹੈ ਅਤੇ ਉੱਥੇ ਟਰੰਪ ਸਮਰਥਨ ਅਤੇ ਟਰੰਪ ਦੇ ਵਿਰੋਧ ਵਿੱਚ ਦਿੱਖਣ ਵਾਲੀ ਵੰਡ ਡੈਮੋਕਰੈਟ ਅਤੇ ਰਿਪਬਲਿਕਨ ਦੇ ਵਿਚਾਲੇ ਦੀ ਦੂਰੀ ਨੂੰ ਸਹੀ-ਸਹੀ ਦਰਸਾਉਂਦੀ ਨਹੀਂ ਸੀ।

ਇਹ ਗੱਲ ਉਦੋਂ ਹੋਰ ਸਾਫ ਹੋਈ ਜਦੋਂ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਦੇ ਸਵਾਲ ਤੇ ਰਿਪਬਲਿਕਨਾਂ ਦਾ ਹੀ ਇੱਕ ਪ੍ਰਭਾਵਸ਼ਾਲੀ ਹਿੱਸਾ ਖੁੱਲ ਕੇ ਟਰੰਪ ਦੇ ਖਿਲਾਫ ਖੜ੍ਹਾ ਹੋ ਗਿਆ। ਸਾਫ ਹੈ, ਵਿਚਾਰ ਜਦੋਂ ਤੱਕ ਇਨਸਾਫ ਅਤੇ ਇਨਸਾਨੀਅਤ ਦੀਆਂ ਕਸੌਟੀਆਂ ਤੇ ਕਸੇ ਜਾਂਦੇ ਹਨ ਉਦੋਂ ਤੱਕ ਉਨ੍ਹਾਂ ਵਿੱਚ ਸੰਵਾਦ ਦੀ ਗੁੰਜਾਇਸ਼ ਬਣੀ ਰਹਿੰਦੀ ਹੈ। ਪਰ ਜਦੋਂ ਵਿਚਾਰ ਦੇ ਨਾਮ ਤੇ ਸਿਰਫ ਹਿੱਤ ਦਿਖਦੇ ਹਨ ਅਤੇ ਇਹਨਾਂ ਦੀ ਅਗਵਾਈ ਬਣੀ ਰਾਜਨੀਤੀ ਲੋਕਤੰਤਰ ਦੇ ਮੰਦਰਾਂ ਤੇ ਚੜਾਈ ਕਰਨ ਵਿੱਚ ਵੀ ਨਹੀਂ ਹਿਚਕਦੀ। ਅਜਿਹੇ ਵਿੱਚ ਇਨ੍ਹਾਂ ਦਾ ਰਿਸ਼ਤਿਆਂ ਦੇ ਰਾਹ ਦਾ ਰੋੜਾ ਬਣ ਜਾਣਾ ਸੁਭਾਵਿਕ ਹੈ।

ਹਰਸ਼ ਵਰਮਾ

Leave a Reply

Your email address will not be published. Required fields are marked *