ਨੌਜਵਾਨ ਅਕਾਲੀ ਸਰਪੰਚ ਦਾ ਕਾਂਗਰਸੀ ਵਰਕਰਾਂ ਵਲੋਂ ਕਤਲ

ਅੰਮ੍ਰਿਤਸਰ, 26 ਅਪ੍ਰੈਲ (ਸ.ਬ.) ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡ ਚੇਤ ਸਿੰਘ ਵਾਲਾ ਦੇ ਨੌਜਵਾਨ ਅਕਾਲੀ ਸਰਪੰਚ ਗੁਰਪਿੰਦਰ ਸਿੰਘ ਲਾਲੀ ਦਾ ਬੀਤੀ ਰਾਤ ਕਤਲ ਕੀਤੇ ਜਾਣ ਦੀ ਸੂਚਨਾ ਮਿਲੀ ਹੈ| ਮਿਲੀ ਜਾਣਕਾਰੀ ਮੁਤਾਬਿਕ ਸਰਪੰਚ ਲਾਲੀ ਦਾ ਪਿੰਡ ਦੇ ਕਾਂਗਰਸੀ ਵਰਕਰਾਂ ਨਾਲ ਪਿੰਡ ਦੇ ਹੀ ਕਿਸੇ ਮਸਲੇ ਤੇ ਵਿਵਾਦ ਹੋ ਗਿਆ ਸੀ ਤੇ ਉਸ ਤੋਂ ਬਾਦ ਫਿਰ ਦੁਬਾਰਾ ਸਰਪੰਚ ਲਾਲੀ ਉੱਪਰ ਕਾਂਗਰਸੀ ਵਰਕਰਾਂ ਨੇ ਹਮਲਾ ਕਰ ਦਿੱਤਾ ਤੇ ਗੁੱਝੀਆਂ ਸੱਟਾ ਮਾਰੀਆਂ| ਗੰਭੀਰ ਹਾਲਤ ਵਿੱਚ ਸਰਪੰਚ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਮੌਤ ਦੇ ਆਗੋਸ਼ ਵਿੱਚ ਚਲਾ ਗਿਆ| ਪੁਲੀਸ ਨੇ ਚਾਰ ਵਿਅਕਤੀਆਂ ਤੇ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਰਵਾਈ ਆਰੰਭ ਦਿੱਤੀ ਹੈ|

Leave a Reply

Your email address will not be published. Required fields are marked *