ਨੌਜਵਾਨ ਕਿਸੇ ਵੀ ਦੇਸ਼ ਅਤੇ ਸਮਾਜ ਦਾ ਅਟੁੱਟ ਅਤੇ ਮਹੱਤਵਪੂਰਨ ਅੰਗ : ਢੀਂਡਸਾ


ਐਸ ਏ ਐਸ ਨਗਰ, 27  ਅਕਤੂਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ            (ਡੈਮੋਕਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਅੱਜ ਯੂਥ ਵਿੰਗ ਕੋਆਰਡੀਨੇਸ਼ਨ ਕਮੇਟੀ ਨਾਲ ਮੀਟਿੰਗ ਕੀਤੀ ਜਿਸ ਵਿੱਚ ਪਾਰਟੀ ਅਤੇ ਪੰਜਾਬ ਦੇ ਨੌਜਵਾਨਾਂ ਨਾਲ ਸਬੰਧਿਤ ਵੱਖ ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਅਤੇ ਸਮਾਜ ਦਾ ਅਟੁੱਟ ਅਤੇ ਮਹੱਤਵਪੂਰਨ ਅੰਗ ਹੁੰਦੇ ਹਨ ਇਸ ਲਈ ਪਾਰਟੀ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ| ਉਨ੍ਹਾਂ ਕਿਹਾ ਕਿ ਨੌਜਵਾਨ ਹੀ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਉਤੇ ਲਿਆ ਸਕਦੇ ਹਨ| ਉਨ੍ਹਾਂ ਕਿਹਾ ਕਿ ਵਿਦਿਆਰਥੀਆ ਦੀ ਸਮਾਜ ਨਿਰਮਾਣ ਵਿੱਚ ਅਹਿਮੀਅਤ ਨੂੰ ਸਮਝਦੇ ਹੋਏ ਪਾਰਟੀ ਦੇ ਵਿਦਿਆਰਥੀ ਵਿੰਗ ਦਾ ਗਠਨ ਵੀ ਜਲਦ ਹੀ ਕੀਤਾ ਜਾਵੇਗਾ|
ਉਹਨਾਂ ਕਿਹਾ ਕਿ ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਜਨਮ ਸ਼ਤਾਬਦੀ ਸਮਾਰੋਹ ਮਨਾਉਣ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਰਹੇਗੀ| ਇਸ ਮੌਕੇ ਸਤਿਗੁਰ ਸਿੰਘ ਨਮੋਲ, ਜਗਰੂਪ ਸਿੰਘ ਸੇਖਵਾਂ (ਕਾਦੀਆ), ਹਰਜਿੰਦਰ ਸਿੰਘ ਬੌਬੀ ਗਰਚਾ, (ਲੁਧਿਆਣਾ), ਅਵਜੀਤ ਸਿੰਘ (ਰੂਬਲ ਗਿੱਲ) (ਬਰਨਾਲਾ), ਮਨਪ੍ਰੀਤ ਸਿੰਘ ਤਲਵੰਡੀ (ਰਾਏਕੋਟ), ਸੁਖਜਿੰਦਰ ਸਿੰਘ ਚੌਹਾਨ (ਗੁਰਦਾਸਪੁਰ), ਹਰਪਾਲ ਸਿੰਘ ਖਡਿਆਲ(ਸੰਗਰੂਰ),ਸੰਦੀਪ ਸਿੰਘ ਰੁਪਾਲੋਂ (ਖੰਨਾ), ਮੰਨੂੰ ਜਿੰਦਲ (ਬਰਨਾਲਾ), ਮਹੀਪਾਲ ਸਿੰਘ ਭੂਲਣ, ਕੁਲਬੀਰ ਸਿੰਘ ਬੰਗਾ, ਰਣਧੀਰ ਸਿੰਘ (ਦਿੜ੍ਹਬਾ), ਰਣਵੀਰ ਸਿੰਘ ਦੇਹਲਾਂ (ਸੰਗਰੂਰ) ਅਤੇ ਮਨਜੀਤ ਸਿੰਘ (ਰਾਏਕੋਟ), ਗੁਰਵਿੰਦਰ ਸਿੰਘ ਪੁੰਨਾਵਾਲ, ਪਰਮਜੀਤ ਸਿੰਘ ਬਾਠ, ਮਨਜੀਤ ਸਿੰਘ ਮੱਲੇਵਾਲ ਅਤੇ ਰਮਨਦੀਪ ਸਿੰਘ ਗਿੱਲ ਮੋਜੂਦ ਸਨ| 
ਫੇਜ਼ 7 ਵਿੱਚ ਸੜਕ ਕਿਨਾਰੇ ਰੇਲਿੰਗ ਵਿੱਚ ਫਸੀ ਗਾਂ ਨੂੰ ਰੇਲਿੰਗ ਕੱਟ ਕੇ ਸੁਰਖਿਅਤ ਕੱਢਿਆ
ਐਸ ਏ ਐਸ ਨਗਰ, 27 ਅਕਤੂਬਰ (ਭਗਵੰਤ ਸਿੰਘ ਬੇਦੀ) ਸਥਾਨਕ               ਫੇਜ਼ 7 ਵਿੱਚ ਇਕ ਗਾਂ ਦਾ ਸਿਰ ਸੜਕ ਕਿਨਾਰੇ ਲੱਗੀ ਰੇਲਿੰਗ ਵਿੱਚ ਫਸ ਗਿਆ, ਜਿਸ ਨੂੰ ਇਲਾਕਾ ਵਾਸੀਆਂ ਵਲੋਂ ਰੇਲਿੰਗ ਕੱਟ ਕੇ ਬਾਹਰ ਕਢਿਆ ਗਿਆ| 
ਪ੍ਰਾਪਤ ਜਾਣਕਾਰੀ ਅਨੁਸਾਰ ਸੜਕ ਉਪਰ ਘੁੰਮ ਰਹੀ ਇਕ ਗਊ ਦਾ ਸਿਰ ਅਤੇ ਮੂੰਹ ਸੜਕ ਕਿਨਾਰੇ ਰੇਲਿੰਗ ਦੇ ਅੰਦਰ ਕਿਸੇ ਤਰਾਂ ਚਲਿਆ ਗਿਆ, ਜੋ ਕਿ ਬਾਹਰ ਨਾ ਨਿਕਲਿਆ| ਇਸ ਦੌਰਾਨ ਗਾਂ ਬੁਰੀ ਤਰ੍ਹਾਂ ਫਸ ਗਈ ਅਤੇ ਉੱਥੇ ਲੋਕ ਇੱਕਠੇ ਹੋ ਗਏ| ਬਾਅਦ ਵਿੱਚ ਮੌਕੇ ਤੇ ਮੌਜੂਦ ਵਿਅਕਤੀਆਂ ਵਲੋਂ ਰੇਲਿੰਗ ਕੱਟ ਕੇ ਗਊ ਦਾ ਸਿਰ ਰੇਲਿੰਗ ਵਿੱਚੋਂ ਸੁਰਖਿਅਤ ਬਾਹਰ ਕੱਢ ਦਿੱਤਾ ਗਿਆ|

Leave a Reply

Your email address will not be published. Required fields are marked *