ਨੌਜਵਾਨ ਦੀ ਮੌਤ ਨੂੰ ਲੈ ਕੇ ਸੀ. ਆਰ. ਪੀ. ਐਫ. ਦੀ ਸ਼੍ਰੀਨਗਰ ਯੂਨਿਟ ਤੇ ਐਫ ਆਰ ਆਈ ਦਰਜ

ਸ਼੍ਰੀਨਗਰ, 2 ਜੂਨ (ਸ.ਬ.) ਨੌਹਾਟਾ ਵਿੱਚ ਪ੍ਰਦਰਸ਼ਨ ਦੌਰਾਨ ਸੀ. ਆਰ. ਪੀ. ਐਫ. ਦੀ ਗੱਡੀ ਦੇ ਹੇਠਾਂ ਆ ਕੇ ਮਾਰੇ ਗਏ ਨੌਜਵਾਨ ਦੀ ਮੌਤ ਨੂੰ ਲੈ ਕੇ ਸ਼੍ਰੀਨਗਰ ਵਿੱਚ ਕਾਫੀ ਤਣਾਅ ਹੈ| ਜੰਮੂ ਕਸ਼ਮੀਰ ਪੁਲੀਸ ਨੇ ਮਾਮਲੇ ਤੇ ਸਖਤ ਕਾਰਵਾਈ ਕਰਦੇ ਹੋਏ ਸੀ. ਆਰ. ਪੀ. ਐਫ. ਦੀ ਸ਼੍ਰੀਨਗਰ ਦੀ ਯੂਨਿਟ ਵਿਰੁੱਧ ਦੋ ਐਫ. ਆਈ. ਆਰ. ਦਰਜ ਕਰ ਲਈ ਹੈ| ਪੁਲੀਸ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੇ ਅਨੁਸਾਰ ਕਾਰਵਾਈ ਹੋਵੇਗੀ|
ਜਾਣਕਾਰੀ ਮੁਤਾਬਕ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਨੌਹੱਟਾ ਇਲਾਕੇ ਵਿੱਚ ਸੁਰੱਖਿਆ ਬਲਾਂ ਦੇ ਵਾਹਨ ਦੇ ਹੇਠਾਂ ਆ ਜਾਣ ਦੇ ਕਾਰਨ ਮੌਤ ਹੋ ਗਈ| ਸੁਰੱਖਿਆ ਬੱਲਾਂ ਦਾ ਇਹ ਵਾਹਨ ਜਾਮਾ ਮਸਜ਼ਿਦ ਕੋਲ ਵਾਲੇ ਇਲਾਕੇ ਵਿੱਚ ਹੋ ਰਹੇ ਪ੍ਰਦਰਸ਼ਨ ਵਿਚਕਾਰ ਦੀ ਲੰਘ ਰਿਹਾ ਸੀ| ਜੁੰਮੇ ਦੀ ਨਮਾਜ਼ ਤੋਂ ਬਾਅਦ ਬੀਤੇ ਸ਼ੁੱਕਰਵਾਰ ਜਾਮਾ ਮਸਜ਼ਿਦ ਕੋਲ ਸਥਾਨਕ ਨੌਜਵਾਨ ਪ੍ਰਦਰਸ਼ਨ ਕਰ ਰਹੇ ਸਨ| ਇਸ ਦੌਰਾਨ ਸੀ. ਐਰ. ਪੀ. ਐਫ. ਦਾ ਇਕ ਵਾਹਨ ਕਰੀਬ 500 ਲੋਕਾਂ ਦੀ ਭੀੜ ਵਿੱਚ ਆ ਗਿਆ, ਜਿਸ ਦੀ ਲਪੇਟ ਵਿੱਚ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ|
ਜਿਕਰਯੋਗ ਹੈ ਕਿ ਸੀ. ਆਰ. ਪੀ. ਐਫ. ਦਾ ਕਹਿਣਾ ਹੈ ਕਿ ਇਸ ਗੱਡੀ ਨੇ ਗਲਤ ਪਾਸੇ ਲੈ ਲਿਆ ਸੀ ਅਤੇ ਉਸ ਤੋਂ ਬਾਅਦ ਨੌਜਵਾਨ ਦੀ ਭੀੜ ਨੇ ਇਕ ਮੁੱਖ ਅਧਿਕਾਰੀ ਨੂੰ ਲਿਜਾ ਰਹੇ ਸੀ. ਆਰ. ਪੀ. ਐਫ. ਦੇ ਵਾਹਨ ਨੂੰ ਘੇਰ ਲਿਆ ਸੀ| ਸੀ. ਆਰ. ਪੀ. ਐਫ. ਮੁਤਾਬਕ ਭੀੜ ਨੇ ਗੱਡੀ ਦੇ ਸ਼ੀਸ਼ੇ ਤੋੜ ਕੇ ਅਧਿਕਾਰੀ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ| ਉਸ ਇਲਾਕੇ ਵਿੱਚ ਨਮਾਜ ਨੂੰ ਦੇਖਦੇ ਹੋਏ ਕੋਈ ਪੁਲਸ ਬਲ ਦੀ ਤਾਇਨਾਤੀ ਨਹੀਂ ਕੀਤੀ ਗਈ ਸੀ| ਸੀ. ਆਰ. ਪੀ. ਐੱਫ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *