ਨੌਜਵਾਨ ਨਾਲ 40 ਹਜਾਰ ਰੁਪਏ ਦੀ ਮਾਰੀ ਠੱਗੀ

ਚੰਡੀਗੜ੍ਹ, 4 ਅਪ੍ਰੈਲ (ਸ.ਬ.) ਚੰਡੀਗੜ੍ਹ ਦੇ ਸੈਕਟਰ 32 ਦੇ ਇੱਕ ਬੈਂਕ ਵਿੱਚ 40 ਹਜਾਰ ਰੁਪਏ ਜਮਾਂ ਕਰਵਾਉਣ ਆਏ ਇੱਕ ਨੌਜਵਾਨ ਨਾਲ ਦੋ ਲੜਕਿਆਂ ਵਲੋਂ ਠੱਗੀ ਮਾਰ ਦਿੱਤੀ ਗਈ| ਇਸ ਮਾਮਲੇ ਵਿੱਚ ਸੈਕਟਰ 34 ਥਾਣਾ ਪੁਲੀਸ ਨੇ ਪੀੜਤ ਨੌਜਵਾਨ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ 52 ਵਿੱਚ ਰਹਿਣ ਵਾਲਾ ਫਿਰੋਜ ਨਾਮ ਦਾ ਨੌਜਵਾਨ ਸੈਕਟਰ 32 ਦੇ ਇਕ ਬੈਂਕ ਵਿੱਚ 40 ਹਜਾਰ ਰੁਪਏ ਜਮਾਂ ਕਰਵਾਉਣ ਆਇਆ ਸੀ| ਉੱਥੇ ਆਏ ਦੋ ਲੜਕਿਆ ਨੇ ਫਿਰੋਜ ਨੂੰ ਰੁਪਏ ਵੱਧ ਹੋਣ ਦਾ ਕਹਿ ਕੇ ਉਸ ਤੋਂ ਰੁਪਏ ਗਿਣਨ ਲਈ ਲੈ ਲਏ ਅਤੇ ਸਲਿਪ ਭਰਨ ਦੇ ਬਹਾਨੇ ਉਥੋਂ ਖਿਸਕ ਗਏ| ਪੁਲੀਸ ਨੇ ਫਿਰੋਜ ਦਾ ਬਿਆਨ ਦਰਜ ਕਰਕੇ ਮੁਲਜਮ ਲੜਕਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *