ਨੌਜਵਾਨ ਨੇ ਵਿਦਿਆਰਥਣ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰੀ

ਏਟਾ, 5 ਜੁਲਾਈ (ਸ.ਬ.) ਉੱਤਰ ਪ੍ਰਦੇਸ਼ ਵਿੱਚ ਏਟਾ ਜ਼ਿਲੇ ਦੇ ਅਲੀਗੰਜ ਖੇਤਰ ਵਿੱਚ ਅੱਜ ਸਵੇਰੇ ਇਕ ਪਾਸੜ ਪਿਆਰ ਵਿੱਚ ਪਾਗਲ ਨੌਜਵਾਨ ਨੇ ਵਿਦਿਆਰਥਣ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਅਲੀਗੰਜ ਇਲਾਕੇ ਵਿੱਚ ਐਲ.ਟੀ.ਸੀ. ਦੇ ਗੋਦਾਮ ਕੋਲ ਵਿਆਹੇ ਯੋਗੇਸ਼ ਯਾਦਵ (22) ਨੇ ਸਕੂਲ ਜਾ ਰਹੀ ਇੰਟਰ ਦੀ 18 ਸਾਲਾ ਵਿਦਿਆਰਥਣ ਸ਼ਵੇਤਾ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ| ਇਸ ਘਟਨਾ ਵਿੱਚ         ਯੋਗੇਸ਼ ਦੀ ਮੌਤ ਹੋ ਗਈ, ਜਦੋਂ ਕਿ   ਸ਼ਵੇਤਾ ਨੂੰ ਗੰਭੀਰ ਹਾਲਤ ਵਿੱਚ ਆਗਰਾ ਮੈਡੀਕਲ ਭੇਜਿਆ ਗਿਆ ਹੈ| ਉਨ੍ਹਾਂ ਨੇ ਦੱਸਿਆ ਕਿ ਯੋਗੇਸ਼ ਯਾਦਵ ਵਿਆਹਿਆ ਸੀ ਅਤੇ ਉਸ ਨਾਲ ਇਸ ਪਾਸੜ ਪਿਆਰ ਕਰਦਾ ਸੀ| ਉਹ ਵਿਦਿਆਰਥਣ ਦਾ ਸਕੂਲ ਜਾਂਦੇ  ਸਮੇਂ ਪਿੱਛਾ ਕਰਦਾ ਸੀ| ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ|

Leave a Reply

Your email address will not be published. Required fields are marked *