ਨੌਜਵਾਨ ਪੀੜ੍ਹੀ ਨੂੰ ਵਿਰਾਸਤ ਵਿੱਚ ‘ਵੰਡ’ ਮਿਲਣ ਕਾਰਨ ਸ਼ਰਮਿੰਦਾ ਹਾਂ : ਪੋਪ

ਰੋਮ, 31 ਮਾਰਚ (ਸ.ਬ.) ਪੋਪ ਫ੍ਰਾਂਸਿਸ ਨੇ ਅੱਜ ਕਿਹਾ ਕਿ ਉਹ ਸ਼ਰਮਿੰਦਾ ਹਨ ਕਿ ਨੌਜਵਾਨ ਪੀੜ੍ਹੀ ਨੂੰ ਵਿਰਾਸਤ ਵਿੱਚ ਅਜਿਹੀ ਦੁਨੀਆ ਮਿਲੇਗੀ ਜੋ ‘ਵੰਡ ਅਤੇ ਜੰਗਾਂ’ ਨਾਲ ਪੀੜਤ ਹਨ| ਗੁੱਡ ਫਰਾਈ ਡੇਅ ਦੇ ਮੌਕੇ ਤੇ ਰੋਮ ਵਿਚ ਇਸਾਈਆਂ ਦੇ ਧਰਮ ਗੁਰੂ ਪੋਪ ਨੇ ਕਿਹਾ ਕਿ ਦੁਨੀਆ ਹੰਕਾਰ ਨਾਲ ਬਰਬਾਦ ਹੋ ਗਈ ਹੈ, ਜਿਸ ਵਿੱਚ ਨੌਜਵਾਨ, ਬਿਮਾਰ ਅਤੇ ਬਜ਼ੁਰਗ ਲੋਕਾਂ ਨੂੰ ਅਣਗੌਲਿਆ ਕੀਤਾ ਗਿਆ ਹੈ|
ਸਖਤ ਸੁਰੱਖਿਆ ਦਰਮਿਆਨ ਤਕਰੀਬਨ 20,000 ਲੋਕ ਹੱਥਾਂ ਵਿਚ ਮੋਮਬੱਤੀਆਂ ਲੈ ਕੇ ਰੋਮ ਦੇ ਕੋਲੋਸੀਅਮ ਦੇ ਆਲੇ-ਦੁਆਲੇ ਇਕੱਠੇ ਹੋਏ| ਅੱਤਵਾਦ ਵਿਰੋਧੀ ਗ੍ਰਿਫਤਾਰੀਆਂ ਤੋਂ ਬਾਅਦ ਇਟਲੀ ਦੀ ਰਾਜਧਾਨੀ ਰੋਮ ਵਿਚ ਸੁਰੱਖਿਆ ਦੀ ਸਖਤ ਵਿਵਸਥਾ ਕੀਤੀ ਗਈ ਹੈ|
ਇਟਲੀ ਦੇ ਗ੍ਰਹਿ ਮੰਤਰੀ ਮਾਰਕੋ ਮਿੰਨਤੀ ਨੇ ਇਸ ਹਫਤੇ ਦੇਸ਼ ਵਿੱਚ ਹਮਲੇ ਦੇ ਖਤਰੇ ਦੀ ਚਿਤਾਵਨੀ ਦਿੱਤੀ ਹੈ| ਰੋਮ ਵਿੱਚ ਸੁਰੱਖਿਆ ਲਈ ਤਕਰੀਬਨ 10,000 ਪੁਲੀਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ|

Leave a Reply

Your email address will not be published. Required fields are marked *