ਨੌਜਵਾਨ ਪੰਜਾਬੀ ਸੱਥ, ਚੰਡੀਗੜ੍ਹ ਵੱਲੋਂ ਸਾਹਿਤਕ ਸਮਾਗਮ ਭਲਕੇ

ਐਸ ਏ ਐਸ ਨਗਰ, 17 ਜੂਨ (ਸ.ਬ.) ਨੌਜਵਾਨ ਪੰਜਾਬੀ ਸੱਥ, ਚੰਡੀਗੜ੍ਹ ਵੱਲੋਂ 18 ਜੂਨ ਨੂੰ ਸਵੇਰੇ 10 ਵਜੇ ਸਰਕਾਰੀ ਕਾਲਜ ਫੇਜ਼-6, ਮੁਹਾਲੀ ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ| ਜਿਸ ਵਿੱਚ ਕਵੀ ਦਰਬਾਰ ਹੋਵੇਗਾ ਅਤੇ ਦੇਸ਼ਾਂ-ਵਿਦੇਸ਼ਾਂ ਦੀ ਧਰਤੀ ਤੋਂ 46 ਨੌਜਵਾਨ ਕਵੀਆਂ ਅਤੇ ਕਵਿੱਤਰੀਆਂ ਦੀਆਂ ਕਵਿਤਾਵਾਂ ਨਾਲ ਭਰਪੂਰ ਕਾਵਿ-ਸੰਗ੍ਰਹਿ ‘ਹਰਫ਼-ਨਾਦ’ ਲੋਕ ਅਰਪਣ ਕੀਤਾ ਜਾਵੇਗਾ| ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੱਥਾਂ ਦੇ ਸਰਪ੍ਰਰਸਤ ਡਾ. ਨਿਰਮਲ ਸਿੰਘ ਲਾਬੜਾਂ (ਜਲੰਧਰ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਬਲਜੀਤ, ਡਾ. ਜਗਤਾਰ ਤੇ ਸ਼ਾਮ ਸਿੰਘ ਅੰਗ ਸੰਗ ਸ਼ਿਰਕਤ ਕਰਨਗੇ|

Leave a Reply

Your email address will not be published. Required fields are marked *