ਨੌਜਵਾਨ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ : ਘੜੂੰਆ

ਐਸ ਏ ਐਸ ਨਗਰ, 23 ਮਾਰਚ (ਸ.ਬ.) ਨੌਜਵਾਨ ਵਰਗ ਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਪਛਾਣ ਕੇ ਉਸ ਮੁਤਾਬਿਕ ਇੱਕ ਉਸਾਰੂ ਸਮਾਜ ਦੀ ਸਿਰਜਣਾ ਲਈ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਦੇਸ਼ ਦੀ ਆਜਾਦੀ ਪ੍ਰਾਪਤੀ ਲਈ ਲੰਬੀ ਲੜ੍ਹਾਈ ਲੜਨ ਵਾਲੇ ਮਹਾਨ ਯੋਧਿਆਂ ਅਤੇ ਸੂਰਬੀਰਾਂ ਦੀ ਕਤਾਰ ਵਿੱਚ ਖੜੇ ਹੋ ਸਕੀਏ| ਇਹ ਗੱਲ ਆਲ ਇੰਡੀਆ ਨੌਜਵਾਨ ਯੂਥ ਭਲਾਈ ਫਰੰਟ ਪੰਜਾਬ ਦੇ ਪ੍ਰਧਾਨ ਸ.ਜਗਤਾਰ ਸਿੰਘ ਘੜੂੰਆ ਨੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਨੌਜਵਾਨਾਂ ਨਾਲ ਮੀਟਿੰਗ ਕਰਦਿਆਂ ਆਖੀ| ਉਹਨਾਂ ਕਿਹਾ ਕਿ ਉਹ ਅੱਜ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਨੌਜਵਾਨਾਂ ਨਾਲ ਰਲਕੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਦੇ ਖਿਲਾਫ ਮੁਹਿੰਮ ਆਰੰਭ ਕਰਨਗੇ ਤਾਂ ਜੋ ਸਮਾਜਿਕ ਕੁਰੀਤੀਆਂ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ ਜਾ ਸਕੇ| ਇਸ ਮੌਕੇ ਪਰਦੀਪ ਸਿੰਘ ਸੰਤੇ ਮਾਜਰਾ, ਹਰਦੀਪ ਸਿੰਘ ਖਰੜ, ਗੁਰਚਰਨ ਸਿੰਘ, ਨਿਰਮਲ ਖਾਨ, ਪਰਸ਼ੋਤਮ, ਦਿਲਬਾਗ ਸਿੰਘ, ਗੁਰਤੇਜ ਸਿੰਘ, ਗੁਰਜੰਟ ਸਿੰਘ, ਹਰਜੋਧ ਸਿੰਘ, ਜਗਦੀਪ ਸਿੰਘ, ਪ੍ਰੀਤਮ ਸਿੰਘ, ਜਸਵੰਤ ਸਿੰਘ, ਕਰਨੈਲ ਸਿੰਘ, ਹਰਚਰਨ ਸਿੰਘ, ਕਰਮ ਸਿੰਘ, ਮਾਨ ਸਿੰਘ, ਗੁਰਦੀਪ ਸਿੰਘ, ਸੁਖਮੰਤਰ ਸਿੰਘ, ਇਕਬਾਲ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *