ਨੌਰਥਜ਼ੋਨ ਗੌਰਮਿੰਟ ਟ੍ਰਾਂਸਪੋਰਟ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ

ਚੰਡੀਗੜ੍ਹ, 23 ਜੂਨ (ਸ.ਬ.) ਪੰਜਾਬ ਰੋਡਵੇਜ਼ ਚੰਡੀਗੜ ਡੀਪੂ ਵਿਚ ਨੌਰਥਜ਼ੋਨ ਗੌਰਮਿੰਟ ਟ੍ਰਾਂਸਪੋਰਟ ਐਕਸ਼ਨ ਕਮੇਟੀ ਦੀ ਮੰਗਤ ਖਾਨ ਸੂਬਾ ਪ੍ਰਧਾਨ ਇੰਟਕ ਦੀ ਪ੍ਰਧਾਨਗੀ ਵਿਚ ਇੱਕ ਮੀਟਿੰਗ ਹੋਈ| ਇਸ ਉਪਰੰਤ ਸਮੂਹ ਵਰਕਰਾਂ ਨੇ ਇੱਕ ਗੇਟ ਰੈਲੀ ਕੀਤੀ, ਜਿਸਨੂੰ ਸੰਬੋਧਨ ਕਰਦਿਆ ਮੰਗਤ ਖਾਨ ਨੇ ਕਿਹਾ ਕਿ ਪੀ.ਆਰ.ਟੀ.ਸੀ., ਸੀ.ਟੀ.ਯੂ., ਐਚ.ਆਰ.ਟੀ.ਸੀ., ਅਤੇ ਪੰਜਾਬ ਰੋਡਵੇਜ਼ ਦੀਆਂ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਸੱਤ ਮੰਗਾਂ ਤੇ ਸਾਂਝਾ ਸੰਘਰਸ਼ ਕਰਨ ਲਈ ਸਹਿਮਤੀ ਬਣੀ ਹੈ| ਜਿਨ੍ਹਾਂ ਵਿਚ ਓਟਸੋਰਸਿੰਗ ਭਰਤੀ ਬੰਦ ਕਰਨਾ, ਕਿਲੋਮੀਟਰ ਸਕੀਮ ਦੀਆਂ ਬੱਸਾਂ ਨਾ ਪਾਉਣਾ, 20-12-16 ਦਾ ਹਾਈ ਕੋਰਟ ਦਾ ਫੈਸਲਾ ਲਾਗੂ ਕਰਨਾ, ਧਾਰਾ 304 ਏ. ਤਹਿਤ ਸ਼ਜਾ ਹੋਣ ਉਪਰੰਤ ਟਰਮੀਨੇਟ ਕਰਨ ਦੀ ਪ੍ਰਥਾ ਬੰਦ ਕਰਵਾਉਣ, ਭ੍ਰਿਸ਼ਟਾਚਾਰ ਬੰਦ ਕਰਵਾਉਣਾ, 26-10-2016 ਦਾ ਫੈਸਲਾ ਬਰਾਬਰ ਕੰਮ-ਬਰਾਬਰ ਤਨਖ਼ਾਹ ਲਾਗੂ ਕਰਨਾ, ਇੰਟਰਸਟੇਟ ਰੂਟਾਂ ਤੇ ਪ੍ਰਾਈਵੇਟ ਬੱਸਾਂ ਦਾ ਚੱਲਣਾ ਬੰਦ ਕਰਨਾ ਸ਼ਾਮਿਲ ਹਨ|
ਇਸ ਮੌਕੇ ਮੰਗਤ ਖਾਨ ਨੇ ਕਿਹਾ ਕਿ ਪੰਜਾਬ ਰੋਡਵੇਜ਼ ਵਿਚ ਨਵੀਆਂ ਬੱਸਾਂ ਪਾਉਣ ਲਈ ਬੱਜਟ ਨਾ ਰੱਖਣ ਤੇ ਅਫ਼ਸੋਸ ਹੈ, ਘੱਟੋ-ਘੱਟ 50 ਕਰੋੜ ਰੁਪਏ ਦੀਆਂ ਨਵੀਆਂ ਬੱਸਾਂ ਪਾਉਣ ਦਾ ਬੱਜਟ ਰੱਖਣਾ ਚਾਹੀਦਾ ਹੈ| ਇਸ ਮੌਕੇ ਉਨ੍ਹਾਂ ਕਿਰਾਏ ਦੇ ਵਾਧੇ ਦਾ ਫੈਸਲਾ ਗਲਤ ਦੱਸਿਆ| ਇਸ ਮੌਕੇ ਸ਼ਾਮ ਸਿੰਘ ਸੂਬਾ ਪ੍ਰਧਾਨ ਵਾਰਕਸ਼ਾਪ ਯੂਨੀਅਨ, ਕਰਨੈਲ ਸਿੰਘ ਜਰਨਲ ਸਕੱਤਰ ਬਲਾੜੀ ਕਲਾਂ, ਕੀਰਤ ਸਿੰਘ ਪ੍ਰਧਾਨ, ਸਤਵਿੰਦਰ ਸਿੰਘ, ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ ਪਵਾਲਾ, ਗੁਰਮੀਤ ਸਿੰਘ, ਅਨੁਪਮ ਕੌਸਲ ਆਦਿ ਤੋਂ ਇਲਾਵਾ ਹੋਰਨਾਂ ਨੇ ਵੀ ਵਿਚਾਰ ਸਾਂਝੇ ਕੀਤੇ|

Leave a Reply

Your email address will not be published. Required fields are marked *