ਨੌਸ਼ਹਿਰਾ ਵਿੱਚ ਪਾਕਿ ਨੇ ਕੀਤਾ ਸੀਜ਼ਫਾਇਰ ਦਾ ਉਲੰਘਣ, ਭਾਰਤੀ ਫੌਜ ਨੇ ਦਿੱਤਾ ਜਵਾਬ

ਨਵੀਂ ਦਿੱਲੀ, 27 ਦਸੰਬਰ (ਸ.ਬ.) ਪਾਕਿਸਤਾਨ ਨੇ ਜੰਮੂ ਦੇ ਨੌਸ਼ਹਿਰਾ ਸੈਕਟਰ ਵਿੱਚ ਇਕ ਵਾਰ ਫਿਰ ਸੀਜ਼ਫਾਇਰ ਦਾ ਉਲੰਘਨ ਕੀਤਾ ਹੈ| ਜਿਸ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ| ਜ਼ਿਕਰਯੋਗ ਹੈ ਕਿ ਰਾਵਲਾਕੋਟ ਸੈਕਟਰ ਵਿੱਚ ਕੰਟਰੋਲ ਰੇਖਾ ਤੇ ਸੀਮਾ ਪਾਰ ਗੋਲੀਬਾਰੀ ਦੇ ਦੌਰਾਨ ਤਿੰਨ ਪਾਕਿਸਤਾਨੀ ਫੌਜੀ ਮਾਰੇ ਗਏ| ਸੂਤਰਾਂ ਮੁਤਾਬਕ ਇਹ ਗੋਲੀਬਾਰੀ ਕੱਲ੍ਹ ਸ਼ਾਮ 6 ਵਜੇ ਹੋਈ| ਖੂਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਫੌਜ ਨੇ ਐਲ.ਓ.ਸੀ. ਦੇ ਪਾਰ ਜਾ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ(ਕੱਕਸ਼ਯ) ਦੇ ਰਾਵਲਕੋਟ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ|

Leave a Reply

Your email address will not be published. Required fields are marked *