ਨਜ਼ਰਬੰਦੀ ਤੋਂ ਰਿਹਾਅ ਹੋਏ ਹਾਫਿਜ਼ ਸਈਦ ਨੇ ਕੇਕ ਕੱਟ ਕੇ ਮਨਾਇਆ ਜਸ਼ਨ

ਇਸਲਾਮਾਬਾਦ, 24 ਨਵੰਬਰ (ਸ.ਬ.) ਮੋਸਟ ਵਾਂਟੇਡ ਅੱਤਵਾਦੀ ਅਤੇ ਲਸ਼ਕਰ-ਏ-ਤੈਅਬਾ ਦਾ ਸਰਦਾਰ ਹਾਫਿਜ਼ ਫਿਰ ਤੋਂ ਆਜ਼ਾਦ ਹੋ ਚੁੱਕਾ ਹੈ| ਪੰਜਾਬ ਨਿਆਂਇਕ ਬੋਰਡ ਦੇ ਆਦੇਸ਼ ਮਗਰੋਂ ਉਸ ਨੂੰ ਰਿਹਾਅ ਕਰ ਦਿੱਤਾ ਗਿਆ| ਹਾਫਿਜ਼ ਨੇ ਕੇਕ ਕੱਟ ਕੇ ਲਾਹੌਰ ਵਿਚ ਆਪਣੀ ਆਜ਼ਾਦੀ ਦਾ ਜਸ਼ਨ ਮਨਾਇਆ| ਇਸ ਦੇ ਨਾਲ ਹੀ ਉਸ ਨੇ ਭਾਰਤ ਨੂੰ ਕਸ਼ਮੀਰ ਦਾ ਨਾਂ ਲੈ ਕੇ ਧਮਕਾਇਆ ਹੈ| ਮੁੰਬਈ ਹਮਲਿਆਂ ਦਾ ਮਾਸਟਰਮਾਈਂਡ ਇਨ੍ਹਾਂ ਹਮਲਿਆਂ ਦੀ 9ਵੀਂ ਬਰਸੀ ਤੋਂ ਠੀਕ ਪਹਿਲਾਂ ਰਿਹਾਅ ਹੋਇਆ ਹੈ| ਪਾਕਿਸਤਾਨੀ ਸਰਕਾਰ ਨੇ ਉਸ ਨੂੰ ਕਿਸੇ ਹੋਰ ਮਾਮਲੇ ਵਿਚ ਹਿਰਾਸਤ ਵਿਚ ਨਾ ਰੱਖਣ ਦਾ ਫੈਸਲਾ ਕੀਤਾ ਹੈ|
ਆਪਣੀ ਰਿਹਾਈ ਲਈ ਹਾਫਿਜ਼ ਨੇ ਅੱਲਾਹ ਦਾ ਸ਼ੁਕਰੀਆ ਅਦਾ ਕੀਤਾ| ਹਾਫਿਜ਼ ਨੇ ਭਾਰਤ ਨੂੰ ਧਮਕੀ ਦਿੱਤੀ ਕਿ ਅੱਲਾਹ ਨੇ ਉਸ ਨੂੰ ਕਸ਼ਮੀਰ ਨੂੰ ਆਜ਼ਾਦ ਕਰਾਉਣ ਲਈ ਰਿਹਾਅ ਕਰਵਾਇਆ ਹੈ| ਉਹ ਕਸ਼ਮੀਰ ਨੂੰ ਆਜ਼ਾਦ ਕਰਵਾ ਕੇ ਰਹੇਗਾ ਅਤੇ ਭਾਰਤ ਉਸ ਦਾ ਕੁਝ ਵੀ ਵਿਗਾੜ ਨਹੀਂ  ਸਕੇਗਾ| ਲਾਹੌਰ ਦੇ ਜੌਹਰ ਕਸਬੇ ਵਿਚ ਸਈਦ ਦੇ ਘਰ ਦੇ ਬਾਹਰ ਜਮਾਤ-ਉਦ-ਦਾਅਵਾ ਦੇ ਕਾਰਜਕਰਤਾ ਅੱਧੀ ਰਾਤ ਨੂੰ ਹੋਣ ਵਾਲੀ ਉਸ ਦੀ ਰਿਹਾਈ ਦਾ ਜਸ਼ਨ ਮਨਾਉਣ ਲਈ ਇਕੱਠੇ ਹੋ ਗਏ ਸਨ| ਉਨ੍ਹਾਂ ਨੇ ਜ਼ੋਰ-ਸ਼ੋਰ ਨਾਲ ਉਸ ਦਾ ਸਵਾਗਤ ਕੀਤਾ|

Leave a Reply

Your email address will not be published. Required fields are marked *