ਨੰਦੀ ਦੇ ਬਿਆਨ ਤੇ ਵਿਰੋਧੀ ਧਿਰ ਦਾ ਹੰਗਾਮਾ, 11 ਮਾਰਚ ਤੱਕ ਕਾਰਵਾਈ ਮੁਅੱਤਲ

ਲਖਨਊ, 6 ਮਾਰਚ (ਸ.ਬ.) ਉਤਰ ਪ੍ਰਦੇਸ਼ ਸਰਕਾਰ ਦੇ ਕੈਬਨਿਟ ਮੰਤਰੀ ਨੰਦ ਗੋਪਾਲ ਨੰਦੀ ਵੱਲੋਂ ਐੈਸ.ਪੀ., ਬੀ.ਐਸ.ਪੀ. ਦੇ ਚੋਟੀ ਦੇ ਨੇਤਾਵਾਂ ਦੀ ਤੁਲਨਾ ਰਾਵਣ ਅਤੇ ਹੋਰ ਪਾਤਰਾਂ ਨਾਲ ਕੀਤੇ ਜਾਣ ਨੂੰ ਲੈ ਕੇ ਅੱਜ ਵਿਧਾਨ ਪਰਿਸ਼ਦ ਵਿੱਚ ਹੰਗਾਮਾ ਹੋਇਆ| ਇਸ ਕਰਕੇ ਸਦਨ ਦੀ ਕਾਰਵਾਈ ਮੁਅੱਤਲ ਕਰਨੀ ਪਈ| ਹੁਣ ਸਦਨ ਦੀ ਕਾਰਵਾਈ 11 ਮਾਰਚ ਤੱਕ ਮੁਅੱਤਲ ਕਰ ਦਿੱਤੀ ਗਈ ਹੈ| ਦੁਬਾਰਾ ਸਦਨ ਦੀ ਕਾਰਵਾਈ 12 ਤੋਂ 15 ਮਾਰਚ ਅਤੇ ਫਿਰ 26 ਤੋਂ 28 ਮਾਰਚ ਤੱਕ ਚਲੇਗੀ|
ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੋਏ ਹੀ ਬਹੁਜਨ ਸਮਾਜ ਪਾਰਟੀ ਦੇ ਨੇਤਾ ਸੁਨੀਲ ਚਿਤੌੜ ਨੇ ਪ੍ਰਦੇਸ਼ ਦੇ ਕੈਬਨਿਟ ਮੰਤਰੀ ਨੰਦੀ ਵੱਲੋਂ ਸਮਾਜਵਾਦੀ ਪਾਰਟੀ ਦੇ ਮੁੱਖ ਸੰਸਥਾਪਕ ਮੁਲਾਇਮ ਸਿੰਘ ਯਾਦਵ ਅਤੇ ਬੀ.ਐਸ.ਪੀ. ਮੁਖੀ ਮਾਇਆਵਤੀ ਦੀ ਤੁਲਨਾ ਰਾਵਣ ਅਤੇ ਸ਼ਰੂਪਣਖਾ ਨਾਲ ਕੀਤੇ ਜਾਣ ਤੇ ਸਖ਼ਤ ਵਿਰੋਧ ਪ੍ਰਗਟ ਕਰਦੇ ਹੋਏ ਮੰਤਰੀ ਦੇ ਖਿਲਾਫ ਨਿੰਦਾ ਪ੍ਰਗਟ ਕਰਨ ਦੀ ਮੰਗ ਕੀਤੀ|
ਸਦਨ ਵਿੱਚ ਐਸ.ਪੀ. ਅਤੇ ਵਿਰੋਧ ਧਿਰ ਦੇ ਨੇਤਾ ਅਹਿਮਦ ਹਸਨ ਨੇ ਇਸ ਤੇ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਅਜਿਹੇ ਮੰਤਰੀ ਤੇ ਸ਼ਿਕੰਜਾ ਕੱਸਣ ਦੀ ਜ਼ਰੂਰਤ ਹੈ| ਹਰ ਮੰਤਰੀ ਸਰਕਾਰ ਦਾ ਭਾਗੀਦਾਰ ਹੈ ਅਤੇ ਕੋਈ ਮੰਤਰੀ ਅਜਿਹੀ ਘਟੀਆ ਗੱਲ ਕਰੇ ਉਹ ਸਹੀ ਨਹੀਂ ਹੈ| ਇਸ ਤੇ ਐਸ.ਪੀ. ਅਤੇ ਬੀ.ਐਸ.ਪੀ. ਨੇਤਾਵਾਂ ਨੇ ਖੜੇ ਹੋ ਕੇ ਨਿੰਦਾ ਕੀਤੀ|
ਇਸ ਤੇ ਐਸ.ਪੀ. ਅਤੇ ਬੀ. ਐਸ.ਪੀ. ਦੇ ਮੈਂਬਰ ਹਸਨ ਦੇ ਨਜ਼ਦੀਕ ਆ ਗਏ ਅਤੇ ਸਰਕਾਰ ਵਿਰੋਧੀ ਨਾਅਰੇਬਾਜੀ ਕਰਨ ਲੱਗੇ| ਹੰਗਾਮਾ ਕਰ ਰਹੇ ਮੈਂਬਰਾਂ ਨੇ ਮੰਤਰੀ ਨੰਦੀ ਦੀ ਬਰਖਾਸਤਗੀ ਦੀ ਮੰਗ ਕੀਤੀ| ਸਭਾਪਤੀ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਆਪਣੇ ਸਥਾਨ ਤੇ ਜਾਣ ਨੂੰ ਕਿਹਾ ਹੈ ਪਰ ਹੰਗਾਮਾ ਨਾ ਘਟ ਦੇ ਹੋਏ ਦੇਖ ਕੇ ਸਦਨ ਦੀ ਕਾਰਵਾਈ 20 ਮਿੰਟ ਲਈ ਸਥਾਪਿਤ ਕਰ ਦਿੱਤੀ ਗਈ|

Leave a Reply

Your email address will not be published. Required fields are marked *