ਨੰਨੀ ਛਾਂ ਵੱਲੋਂ ਇਸਤਰੀ ਸੰਮੇਲਨ ਭਲਕੇ

ਐਸ.ਏ.ਐਸ.ਨਗਰ, 7 ਮਾਰਚ (ਸ.ਬ.) ਨੰਨੀ ਛਾਂ ਵੱਲੋਂ 8 ਮਾਰਚ ਨੂੰ ਇਸਤਰੀ ਦਿਵਸ ਤੇ ਬੀਬੀਆਂ ਦਾ ਸਮਾਗਮ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ| ਇਸ ਸੰਮੇਲਨ ਵਿੱਚ ਦਾਜ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਇਆ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਵਿਖੇ ਨਿਰਮਲ ਖਾਨ ਦੀ ਆਗਵਾਈ ਵਿੱਚ ਮੀਟਿੰਗ ਦੌਰਾਨ ਕੀਤਾ| ਉਹਨਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ (ਜੋ ਪਿਛਲੇ ਲੰਮੇ ਸਮੇਂ ਤੋਂ ਰੁੱਖ ਅਤੇ ਕੁੱਖ ਦੀ ਰਾਖੀ ਲਈ ਲੜਾਈ ਲੜ ਰਹੇ ਹਨ ) ਉਹ ਇਸ ਸਮਾਗਮ ਵਿੱਚ ਸੰਦੇਸ਼ ਦੇਣਗੇ| ਉਹਨਾਂ ਕਿਹਾ ਕਿ ਇਸਤਰੀ ਸੰਮੇਲਨ ਵਿੱਚ ਲੜਕੀਆਂ ਦੀ ਵਿੱਦਿਆ ਤੇ ਉਹਨਾਂ ਨੂੰ ਸਮਾਜ ਵਿੱਚ ਮਾਣ ਸਤਿਕਾਰ ਅਤੇ ਉਹਨਾਂ ਦੀਆਂ ਸਹੂਲਤਾਂ ਵਿੱਚ ਹਿੱਸਾ ਪਾਉਣਾ ਹੈ| ਉਹਨਾਂ ਕਿਹਾ ਕਿ ਉਹ ਘਰ ਵਡਭਾਗਾ ਭਰੇ ਹੁੰਦੇ ਹਨ ਜਿਹਨਾਂ ਵਿੱਚ ਬੇਟੀਆਂ ਦੀ ਕਿਲਕਾਰੀਆਂ ਦੀ ਆਵਾਜ਼ ਮੌਜੂਦ ਹੋਵੇ|
ਇਸ ਮੌਕੇ ਫੱਕਰ ਮੁਹੰਮਦ, ਸੰਤ ਖਾਨ, ਰਚਨਾ ਖਾਨ, ਬੀਬੀ ਬਚਨੀ, ਗੁਰਵਿੰਦਰ ਕੌਰ, ਅਮਰਜੀਤ ਕੌਰ, ਰੁਕਮਨੀ, ਨਜਮਾ, ਜਸਵਿੰਦਰ ਕੌਰ, ਪ੍ਰੀਤਮ ਸਿੰਘ, ਰਣਜੀਤ ਸਿੰਘ ਬਰਾੜ, ਜਸਮੀਤ ਸਿੰਘ, ਇਕਬਾਲ ਸਿੰਘ, ਨਰਿੰਦਰ ਸਿੰਘ, ਬਿਕਰਮਜੀਤ ਸਿੰਘ, ਜਗਤਾਰ ਸਿੰਘ ਘੜੂੰਆ, ਮਨਪ੍ਰੀਤ ਸਿੰਘ, ਹਰਵਿੰਦਰ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *