ਨੰਬਰਦਾਰ ਯੂਨੀਅਨ ਵਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ

ਚੰਡੀਗੜ੍ਹ, 23 ਅਕਤੂਬਰ (ਸ.ਬ.) ਨੰਬਰਦਾਰ ਯੂਨੀਅਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਅਤੇ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਦਾ ਫੈਸਲਾ ਲਿਆ|
ਇਸ ਮੌਕੇ  ਨੰਬਰਦਾਰ ਗੁਰਬਚਨ ਸਿੰਘ ਬਹਿਲਾਣਾ, ਨੰਬਰਦਾਰ ਭੁਪਿੰਦਰ ਸਿੰਘ ਕਜਹੇੜੀ, ਨੰਬਰਦਾਰ ਦਲਜੀਤ ਸਿੰਘ ਪਲਸੌਰਾ, ਨੰਬਰਦਾਰ ਨਛੱਤਰ ਸਿੰਘ ਰਾਏਪੁਰ ਖ਼ੁਰਦ, ਨੰਬਰਦਾਰ ਹਰਦਿਆਲ ਸਿੰਘ ਮਨੀਮਾਜਰਾ, ਨੰਬਰਦਾਰ ਬਲਜੀਤ ਸਿੰਘ ਮਲੋਆ, ਨੰਬਰਦਾਰ ਬਲਵਿੰਦਰ ਸਿੰਘ ਮਲੋਆ, ਨੰਬਰਦਾਰ ਰੁਲ਼ਦਾ ਸਿੰਘ ਅਟਾਵਾ, ਨੰਬਰਦਾਰ ਬਲਜਿੰਦਰ ਸਿੰਘ ਬੁੜੈਲ, ਨੰਬਰਦਾਰ ਪ੍ਰਹਿਲਾਦ ਸਿੰਘ ਬੁੜੈਲ, ਨੰਬਰਦਾਰ ਸੁਰੇਸ਼ ਕੁਮਾਰ ਕੈਂਬਵਾਲਾ ਵੀ ਮੌਜੂਦ ਸਨ| 

Leave a Reply

Your email address will not be published. Required fields are marked *