ਨੰਬਰ ਵਨ ਬਣਨ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਬਣੇਫੈਡਰਰ

ਰੋਟਰਡਮ, 17 ਫਰਵਰੀ (ਸ.ਬ.) ਗ੍ਰੈਂਡ ਸਲੈਮ ਖਿਤਾਬਾਂ ਦੇ ਬੇਤਾਜ ਬਾਦਸ਼ਾਹ ਅਤੇ ਆਸਟਰੇਲੀਅਨ ਓਪਨ ਵਿੱਚ ਆਪਣੇ ਖਿਤਾਬ ਦਾ ਸਫਲਤਾ ਨਾਲ ਬਚਾਅ ਕਰਨ ਵਾਲੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਵਿਸ਼ਵ ਰੈਂਕਿੰਗ ਵਿੱਚ ਚੋਟੀ ਤੇ ਪਹੁੰਚਣ ਵਾਲੇ ਦੁਨੀਆ ਦੇ ਸਭ ਤੋਂ ਵੱਧ ਉਮਰ ਦੇ ਟੈਨਿਸ ਖਿਡਾਰੀ ਬਣੇ ਹਨ| 36 ਸਾਲਾਂ ਦੇ ਫੈਡਰਰ ਨੇ ਇੱਥੇ ਰੋਟਰਡਮ ਓਪਨ ਦੇ ਕੁਆਰਟਰਫਾਈਨਲ ਵਿੱਚ ਹਾਲੈਂਡ ਦੇ ਰੋਬਿਨ ਹਾਸੇ ਨੂੰ 4-6, 6-1, 6-1 ਨਾਲ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ|
ਫੈਡਰਰ ਨੇ ਇਸ ਦੇ ਨਾਲ ਹੀ ਆਪਣੇ ਪੁਰਾਣੇ ਮੁਕਾਬਲੇਬਾਜ਼ ਸਪੇਨ ਦੇ ਰਾਫੇਲ ਨਡਾਲ ਨੂੰ ਚੋਟੀ ਦੇ ਸਥਾਨ ਤੋਂ ਉਤਾਰ ਦਿੱਤਾ ਹੈ| ਫੈਡਰਰ ਹੁਣ ਆਂਦਰੇ ਆਗਾਸੀ ਨੂੰ ਪਿੱਛੇ ਛੱਡਦੇ ਹੋਏ ਵਿਸ਼ਵ ਰੈਂਕਿੰਗ ਵਿੱਚ ਚੋਟੀ ਦੇ ਸਥਾਨ ਤੇ ਪਹੁੰਚਣ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਬਣ ਗਏ| ਆਗਾਸੀ ਨੇ 2003 ਵਿੱਚ 33 ਸਾਲ 131 ਦਿਨ ਦੀ ਉਮਰ ਵਿੱਚ ਚੋਟੀ ਦੀ ਰੈਂਕਿੰਗ ਹਾਸਲ ਕੀਤੀ ਸੀ| ਫੈਡਰਰ ਪਿਛਲੇ ਸਾਲ ਜਨਵਰੀ ਵਿੱਚ ਵਿਸ਼ਵ ਰੈਂਕਿੰਗ ਵਿੱਚ 17ਵੇਂ ਸਥਾਨ ਤੇ ਸਨ| ਪਰ ਇਸ ਤੋਂ ਬਾਅਦ ਉਨ੍ਹਾਂ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਇਸ ਸਾਲ ਆਸਟਰੇਲੀਅਨ ਓਪਨ ਵਿੱਚ ਆਪਣਾ ਖਿਤਾਬ ਬਚਾਉਣ ਵਿੰਚ ਸਫਲ ਰਹੇ|

Leave a Reply

Your email address will not be published. Required fields are marked *