ਪਟਨਾ : ਗੈਸ ਗੋਦਾਮ ਵਿੱਚ ਅੱਗ ਲੱਗਣ ਤੋਂ ਬਾਅਦ ਧਮਾਕਾ, ਅਸਮਾਨ ਵਿੱਚ ਉਡਣ ਲੱਗੇ ਸਿਲੰਡਰ

ਪਟਨਾ, 9 ਜੂਨ (ਸ.ਬ.) ਪਟਨਾ ਸ਼ਹਿਰ ਸਥਿਤ ਗੈਸ ਸਲਿਡਰਾਂ ਦੇ ਇਕ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ| ਮਾਲਸਲਾਮੀ ਥਾਣਾ ਇਲਾਕੇ ਦੇ ਚੈਕਪੋਸਟ ਨਜ਼ਦੀਕ ਅੱਜ ਸਵੇਰੇ ਹੋਈ ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਸਮੇਤ ਐੈਨ.ਡੀ.ਐੈਫ. ਦੀ ਟੀਮ ਮੌਕੇ ਤੇ ਪਹੁੰਚੀ ਅਤੇ ਕਾਫੀ ਮੁਸ਼ਕਿਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ|
ਗੈਸ ਗੋਦਾਮ ਵਿੱਚ ਲੱਗੀ ਅੱਗ ਨਾਲ ਕਈ ਸਿਲੰਡਰ ਫੱਟ ਗਏ ਅਤੇ ਅੱਗ ਨੇ ਭਿਆਨਕ ਰੂਪ ਲੈ ਲਿਆ ਅਤੇ ਕਈ ਸਿਲੰਡਰ ਬਲਾਸਟ ਹੋ ਕੇ ਆਸਮਾਨ ਵਿੱਚ ਉਡਣ ਲੱਗੇ| ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਸਮੇਤ ਐਨ.ਡੀ.ਆਰ.ਐੈਫ. ਦੀ ਟੀਮ ਵੀ ਮੌਕੇ ਤੇ ਪਹੁੰਚੀ| ਦੋਵਾਂ ਟੀਮਾਂ ਨੇ ਸਥਾਨਕ ਲੋਕਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ| ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਕਿਉਂਕਿ ਇਸੇ ਇਲਾਕੇ ਵਿੱਚ ਹੀ ਗੈਸ ਗੋਦਾਮ ਨਜ਼ਦੀਕ ਹੀ ਕੈਮੀਕਲ ਗੋਦਾਮ ਹੈ| ਜੇਕਰ ਇਹ ਵੀ ਅੱਗ ਦੀ ਲਪੇਟ ਵਿੱਚ ਆ ਜਾਂਦਾ ਤਾਂ ਨੁਕਸਾਨ ਕਾਫੀ ਜ਼ਿਆਦਾ ਹੋ ਸਕਦਾ ਸੀ|
ਮਿਲੀ ਜਾਣਕਾਰੀ ਵਿੱਚ ਟਰੱਕ ਵਿੱਚ ਗੈਸ ਸਿਲੰਡਰ ਲੋਡ ਕਰਨ ਤੋਂ ਬਾਅਦ ਹਾਦਸਾ ਹੋਇਆ ਹੈ| ਇਸ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ|

Leave a Reply

Your email address will not be published. Required fields are marked *