ਪਟਨਾ ਸਾਹਿਬ ਤੋਂ ਪਰਤੀ ਸ਼ਰਧਾਲੂਆਂ ਦੀ ਗੱਡੀ ਦਾ ਭਰਵਾ ਸੁਆਗਤ ਕੀਤਾ

ਐਸ.ਏ.ਐਸ. ਨਗਰ, 9 ਜਨਵਰੀ (ਸ.ਬ.)  ਪੰਜਾਬ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੂਰਬ ਮਣਾਉਣ ਲਈ ਸੰਗਤਾਂ ਨੇ ਤੱਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ               ਭੇਜੀਆਂ ਗਈਆਂ ਰੇਲਗੱਡੀਆਂ ਵਿੱਚੋਂ ਐਸ.ਏ.ਐਸ.ਨਗਰ ਤੋਂ ਭੇਜੀ  ਗਈ ਰੇਲ ਗੱਡੀ ਦੇ ਵਾਪਸ ਪਰਤਨ ਮੌਕੇ ਸ੍ਰੋਮਣੀ ਅਕਾਲੀ ਦਲ ਦੀ ਜਿਲ੍ਹਾ ਸ਼ਹਿਰੀ ਇਕਾਈ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਭਰਵਾਂ ਸੁਆਗਤ ਕੀਤਾ ਗਿਆ| ਇਸ ਮੌਕੇ ਸ੍ਰ. ਕਾਹਲੋਂ  ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਸਰਕਾਰ ਵੱਲੋਂ ਸੰਗਤਾਂ ਨੂੰ ਤੀਰਥ ਦਰਸ਼ਨ ਯਾਤਰਾ ਦੀ ਸੁਵਿਧਾ ਮੁਹਈਆਂ ਕਰਵਾਉਣ ਦੇ ਨਾਲ-ਨਾਲ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ| ਇਸ ਮੌਕੇ ਪਟਨਾ ਸਾਹਿਬ ਤੋਂ ਪਰਤੇ ਯਾਤਰੀਆਂ ਵੱਲੋਂ ਆਪਣੀ ਯਾਤਰਾ ਦੇ ਤਜਰਬੇ ਵੀ ਸਾਂਝੇ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਵੱਲੋਂ ਗੁਰਪੁਰਬ ਸਮਾਗਮਾਂ ਲਈ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ|
ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰ. ਨਸੀਬ ਸਿੰਘ ਸੰਧੂ, ਸ੍ਰ. ਨਰਿੰਦਰ ਸਿੰਘ ਲਾਂਬਾ, ਸ੍ਰ. ਜਸਰਾਜ ਸਿੰਘ ਸੋਨੂੰ, ਸ੍ਰ. ਹਰਪਾਲ ਸਿੰਘ, ਸ੍ਰ. ਜਗਦੀਸ਼ ਸਿਘ, ਸ੍ਰ.ਸੁਖਮਿੰਦਰ ਸਿੰਘ ਬਰਨਾਲਾ, ਸ੍ਰ. ਮਹਿੰਦਰ ਸਿੰਘ, ਸ੍ਰ. ਰਣਜੀਤ ਸਿੰਘ, ਸ੍ਰ. ਗੁਰਜੋਤ ਸਿੰਘ, ਸ੍ਰ. ਪੰਜਾਬ ਸਿੰਘ ਕੰਗ, ਸ੍ਰ. ਹਰਿੰਦਰ ਸਿੰਘ ਖਹਿਰਾ, ਪਰਮਜੀਤ ਸਿੰਘ ਸਿੱਧੂ ਅਤੇ ਵੱਡੀ ਗਿਣਤੀ ਵਰਕਰ ਹਾਜਿਰ ਸਨ|

Leave a Reply

Your email address will not be published. Required fields are marked *