ਪਟਾਕਿਆਂ ਦਾ ਸਮਾਂ ਨਿਸ਼ਚਿਤ ਕਰਨ ਦਾ ਹਾਈਕੋਰਟ ਦਾ ਫੈਸਲਾ ਸੁਆਗਤਯੋਗ : ਧਨੋਆ

ਐਸ ਏ ਐਸ ਨਗਰ, 14 ਅਕਤੂਬਰ (ਸ.ਬ.) ਕੌਂਸਲਰ ਸਤਵੀਰ ਸਿੰਘ ਧਨੋਆ ਨੇ ਹਾਈਕੋਰਟ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਦਿਵਾਲੀ ਮੌਕੇ ਪਟਾਕੇ ਚਲਾਉਣ ਦਾ ਸਮਾਂ (ਸ਼ਾਮ 6.30 ਤੋਂ 9.30 ਤੱਕ) ਨਿਸ਼ਿਚਤ ਕਰਨ ਦਾ ਸੁਆਗਤ ਕੀਤਾ ਹੈ|
ਅੱਜ ਇੱਕ ਬਿਆਨ ਵਿੱਚ ਸ. ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਪਟਾਕਿਆਂ ਕਾਰਨ ਬਹੁਤ ਪ੍ਰਦੂਸ਼ਨ ਫੈਲਦਾ ਹੈ| ਪਟਾਕਿਆਂ ਕਾਰਨ ਅਨੇਕਾਂ ਹੀ ਹਾਦਸੇ ਹਰ ਸਾਲ ਵਾਪਰਦੇ ਹਨ| ਇਸ ਲਈ ਪਟਾਕਿਆਂ ਨੂੰ ਵੇਚਣ ਅਤੇ ਚਲਾਉਣ ਉੱਪਰ ਪਾਬੰਦੀ ਹੀ ਲਾ ਦੇਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਪਟਾਕੇ ਚਲਾਉਣ ਨਾਲ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ, ਕਿਉਂਕਿ ਅੱਜ ਕੱਲ ਪਟਾਕੇ ਕਾਫੀ ਮਹਿੰਗੇ ਮੁੱਲ ਵਿਕਦੇ ਹਨ|
ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹਾਈਕੋਰਟ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਟੋਲ ਫਰੀ ਨੰਬਰ ਜਾਰੀ ਕੀਤੇ ਜਾਣ, ਜਿਹਨਾਂ ਉਪਰ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਣ|

Leave a Reply

Your email address will not be published. Required fields are marked *