ਪਟਾਕਿਆਂ ਦੀ ਵਿਕਰੀ ਤੇ ਰੋਕ ਦੇ ਫੈਸਲੇ ਵਿੱਚ ਤਬਦੀਲੀ ਦੀ ਮੰਗ ਨੂੰ ਲੈ ਕੇ ਵਪਾਰੀ ਪੁੱਜੇ ਸੁਪਰੀਮ ਕੋਰਟ

ਨਵੀਂ ਦਿੱਲੀਂ ਦਿੱਲੀ, 11 ਅਕਤੂਬਰ (ਸ.ਬ.) ਐਨ.ਸੀ.ਆਰ. ਵਿੱਚ ਪਟਾਕਿਆਂ ਦੀ ਵਿਕਰੀ ਤੇ ਰੋਕ ਦੇ 9 ਅਕਤੂਬਰ ਨੂੰ ਦਿੱਤੇ ਗਏ ਫੈਸਲੇ ਵਿੱਚ ਤਬਦੀਲੀ ਦੀ ਮੰਗ ਨੂੰ ਲੈ ਕੇ ਵਪਾਰੀਆਂ ਦਾ ਇਕ ਸਮੂਹ ਅੱਜ ਸੁਪਰੀਮ ਕੋਰਟ ਪੁੱਜਿਆ| ਉਕਤ ਫੈਸਲੇ ਵਿੱਚ ਪਟਾਕਿਆਂ ਦੀ ਵਿਕਰੀ ਤੇ ਇਕ ਨਵੰਬਰ ਤੱਕ ਰੋਕ ਲਾ ਦਿੱਤੀ ਗਈ ਸੀ| ਵਪਾਰੀਆਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 12 ਸਤੰਬਰ ਨੂੰ ਦਿੱਤੇ ਗਏ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਉਨ੍ਹਾਂ ਦੇ ਲਾਇਸੈਂਸ ਬਹਾਲ ਹੋ ਗਏ ਸਨ ਅਤੇ ਉਨ੍ਹਾਂ ਨੇ ਦੀਵਾਲੀ ਦੌਰਾਨ ਵਿਕਰੀ ਲਈ ਪਟਾਕਿਆਂ ਦੀ ਖਰੀਦ ਕਰ ਲਈ ਸੀ| ਜਸਟਿਸ ਰੰਜਨ ਗੋਗੋਈ, ਜਸਟਿਸ ਏ.ਐਮ. ਸਪਰੇਅ ਅਤੇ ਜਸਟਿਸ ਨਵੀਨ ਸਿਨਹਾ ਦੀ ਬੈਂਚ ਨੇ ਉਨ੍ਹਾਂ ਦੀ ਅੰਤਰਿਮ ਪਟੀਸ਼ਨ ਨੂੰ ਤੁਰੰਤ ਸੁਣਵਾਈ ਲਈ ਰੱਖਦੇ ਹੋਏ ਵਪਾਰੀਆਂ ਦੇ ਵਕੀਲ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਦੇਸ ਪਾਸ ਕਰਨ ਵਾਲੇ ਸੰਬੰਧਤ ਜੱਜਾਂ ਨਾਲ ਇਸ ਬਾਰੇ ਚਰਚਾ ਕਰਨਗੇ|
ਵਪਾਰੀ ਰਾਜੇਸ਼ ਕਾਲੀਆ ਅਤੇ ਹੋਰਾਂ ਵੱਲੋਂ ਪੇਸ਼ ਵਕੀਲ ਦੀਪਕ ਚੌਹਾਨ ਨੇ ਕਿਹਾ ਕਿ ਵਪਾਰੀਆਂ ਨੇ ਲਾਇਸੈਂਸ ਬਹਾਲ ਹੋਣ ਤੋਂ ਬਾਅਦ ਇਸ ਵਿੱਚ ਵੱਡੀ ਰਾਸ਼ੀ ਦਾ ਨਿਵੇਸ਼ ਕੀਤਾ, ਅਜਿਹੇ ਵਿੱਚ ਸੁਪਰੀਮ ਕੋਰਟ ਨੇ ਹਾਲੀਆ ਆਦੇਸ਼ ਨਾਲ ਉਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ| ਸੁਪਰੀਮ ਕੋਰਟ ਨੇ ਪਟਾਕਿਆਂ ਦੀ ਵਿਕਰੀ ਤੇ ਇਕ ਨਵੰਬਰ ਤੱਕ ਰੋਕ ਲਾਉਂਦੇ ਹੋਏ ਕਿਹਾ ਸੀ ਕਿ ਰੋਕ ਨੂੰ ਅਸਥਾਈ ਤੌਰ ਤੇ ਹਟਾਉਣ ਵਾਲਾ ਅਤੇ ਪਟਾਕਿਆਂ ਦੀ ਵਿਕਰੀ ਨੂੰ ਮਨਜ਼ੂਰੀ ਦੇਣ ਵਾਲਾ 12 ਸਤੰਬਰ ਦਾ ਉਸ ਦਾ ਆਦੇਸ਼ ਇਕ ਨਵੰਬਰ ਤੋਂ ਪ੍ਰਭਾਵੀ ਹੋਵੇਗਾ|ੰ

Leave a Reply

Your email address will not be published. Required fields are marked *