ਪਟਾਕੇ ਬਣਾਉਣ ਦੌਰਾਨ ਹੋਏ ਧਮਾਕੇ ਵਿੱਚ 2 ਬੱਚੀਆਂ ਦੀ ਮੌਤ

ਸੀਕਰ, 5 ਅਕਤੂਬਰ (ਸ.ਬ.) ਰਾਜਸਥਾਨ ਵਿੱਚ ਸੀਕਰ ਜ਼ਿਲੇ ਦੇ ਖਨਡੇਲਾ ਕਸਬੇ ਵਿੱਚ ਪਟਾਕੇ ਬਣਾਉਂਦੇ ਸਮੇਂ ਧਮਾਕਾ ਹੋਣ ਨਾਲ 2 ਬੱਚੀਆਂ ਦੀ ਮੌਤ ਹੋ ਗਈ ਅਤੇ ਇੱਕ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ| ਧਮਾਕਾ ਇੰਨਾ ਭਿਆਨਕ ਸੀ ਕਿ ਬੱਚੀਆਂ ਦੇ ਹੱਥ ਅਤੇ ਪੈਰ ਉਨ੍ਹਾਂ ਦੇ ਸਰੀਰ ਤੋਂ ਵੱਖ ਹੋ ਕੇ ਦੂਰ ਜਾ ਕੇ ਡਿੱਗੇ| ਧਮਾਕਾ  ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ ਤੇ ਆਏ ਅਤੇ ਗੰਭੀਰ ਰੂਪ ਨਾਲ ਜ਼ਖਮੀ ਬੱਚੀ ਨੂੰ ਹਸਪਤਾਲ ਪਹੁੰਚਾਇਆ|
ਪੁਲੀਸ ਸੂਤਰਾਂ ਮੁਤਾਬਕ ਇਹ ਹਾਦਸਾ ਖਨਡੇਲਾ ਵਿੱਚ ਲਿਆਕਤ ਦੇ ਘਰ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਦੀ ਬੇਟੀ ਖੁਸ਼ਬੂ ਬਾਨੋ ਆਲਿਆ ਅਤੇ ਮੁਸਕਾਨ ਬਰਾਮਦੇ ਵਿੱਚ ਚੁਲ੍ਹੇ ਕੋਲ ਬੈਠ ਕੇ ਪਟਾਕੇ ਬਣਾ ਰਹੀਆਂ ਸਨ|
ਇਸ ਦੌਰਾਨ ਕੋਲ ਚੁਲ੍ਹੇ ਤੇ ਖਾਣਾ ਵੀ ਬਣਾਇਆ ਜਾ ਰਿਹਾ ਸੀ| ਸ਼ੱਕ ਜਤਾਇਆ ਜਾ ਰਿਹਾ ਹੈ ਕਿ ਚੁਲ੍ਹੇ ਦੀ ਅੱਗ ਨਾਲ ਬਰਾਮਦੇ ਵਿੱਚ ਧਮਾਕਾ ਹੋ ਗਿਆ| ਵਿਸਫੋਟ ਵਿੱਚ ਖੁਸ਼ਬੂ ਅਤੇ ਆਲਿਆ ਦੀ ਮੌਕੇ ਤੇ ਮੌਤ ਹੋ ਗਈ| ਲੋਕਾਂ ਨੇ ਗੰਭੀਰ ਰੂਪ ਨਾਲ ਜ਼ਖਮੀ ਮੁਸਕਾਨ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ|

Leave a Reply

Your email address will not be published. Required fields are marked *