ਪਟਾਕੇ ਵੇਚਣ ਲਈ ਪ੍ਰਸ਼ਾਸਨ ਨੇ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਨਿਰਧਾਰਿਤ ਕੀਤੀਆਂ ਸ਼ਹਿਰ ਵਿੱਚ ਚਾਰ ਥਾਵਾਂ ਤੇ ਵਿਕ ਸਕਣਗੇ ਪਟਾਕੇ

ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਦਿਵਾਲੀ ਦੇ ਤਿਉਹਾਰ ਮੌਕੇ  ਚਲਾਏ ਜਾਣ ਵਾਲੇ ਪਟਾਕਿਆਂ ਦੀ ਵਿਕਰੀ ਲਈ ਜਿਲਾ ਮੁਹਾਲੀ ਵਿਚ ਪ੍ਰਸ਼ਾਸਨ ਨੇ ਕੁਝ ਥਾਵਾਂ ਨਿਰਧਾਰਿਤ ਕੀਤੀਆਂ ਹਨ|
ਜਿਲਾ ਮੁਹਾਲੀ ਦੇ ਵਧੀਕ ਜਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ  ਸਬ ਡਵੀਜਨ ਮੁਹਾਲੀ ਵਿਚ 5 ਥਾਵਾਂ ਉਪਰ ਪਟਾਕੇ ਵੇਚੇ ਜਾ ਸਕਣਗੇ| ਪ੍ਰਾਪਤ ਜਾਣਕਾਰੀ ਅਨੁਸਾਰ ਫੇਜ 2 ਬੱਸੀ ਸਿਨੇਮਾ ਦੇ ਨਾਲ ਪਾਰਕਿੰਗ ਗਰਾਉਂਡ, ਫੇਜ 8 ਵਾਈ ਪੀ ਐਸ ਚੌਂਕ ਵਾਲੇ ਪਾਸੇ ਖਾਲੀ ਗਰਾਉਂਡ ਵਿਚ, ਫੇਜ 11 ਵਿਚ ਆਪਣੀ ਸਬਜੀ ਮੰਡੀ ਵਿਚ, ਪਿੰਡ ਸੋਹਾਣਾ ਵਿਖੇ ਫਿਰਨੀ ਤੋਂ ਬਾਹਰ ਖਾਲੀ ਗਰਾਉਂਡ ਵਿਚ ਅਤੇ ਬਨੂੰੜ ਵਿਚ ਸਰਕਾਰੀ ਸੀਨੀਅਰ ਸੈਂਕੰਡਰੀ ਸਕੂਲ ਤੋਂ ਦੂਰ ਖਾਲੀ ਗਰਾਉਂਡ ਵਿਚ ਪਟਾਕੇ ਵੇਚੇ ਜਾਣਗੇ|
ਇਸੇ ਤਰਾਂ ਸਬ ਡਵੀਜਨ ਖਰੜ ਵਿਚ ਵੀ ਵੱਖ ਵੱਖ  ਥਾਵਾਂ ਪਟਾਕੇ ਵੇਚਣ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ| ਖਰੜ ਵਿਖੇ ਪੁਰਾਣੀ ਮੋਰਿੰਡਾ ਹਸਪਤਾਲ ਰੋਡ ਤੇ ਮਿਉਂਸਪਲ ਪਾਰਕ ਦੇ ਸਾਹਮਣੇ ਲੇਬਰ ਸੈਡ ਦੇ ਕੋਲ ਅਤੇ ਦਸ਼ਹਿਰਾ ਗਰਾਉਂਡ ਖਰੜ ਵਿਖੇ ਦੋ ਢੁੱਕਵੀਆਂ ਥਾਵਾਂ ਪਟਾਕੇ ਵੇਚਣ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ|
ਇਸੇ ਤਰਾਂ ਨਗਰ ਕੌਂਸਲ ਕੁਰਾਲੀ ਦੀ ਹੱਦ ਅੰਦਰ ਸ਼ਹੀਦ ਬੇਅੰਤ ਸਿੰਘ ਸਟੇਡੀਅਮ, ਸਿਸਵਾਂ ਰੋਡ ਅਤੇ ਸਿੰਘਪੁਰਾ ਰੋਡ ਹਾਕੀ ਸਟੇਡੀਅਮ ਪਟਾਕੇ ਵੇਚਣ ਲਈ ਨਿਰਧਾਰਿਤ ਕੀਤੇ ਗਏ ਹਨ|
ਨਗਰ ਪੰਚਾਇਤ ਨਵਾਂ ਗਾਓਂ ਦੇ ਇਲਾਕੇ ਵਿਚ ਨਗਰ ਖੇੜਾ ਨਵਾਂ ਗਾਓਂ ਅਤੇ ਕਮਿਉਨਿਟੀ ਸਂੈਟਰ ਕਾਂਸਲ ਵਿਖੇ ਪਟਾਕੇ ਵੇਚਣ ਦੀ ਆਗਿਆ ਦਿਤੀ ਗਈ ਹੈ|
ਸਬ ਡਵੀਜਨ ਡੇਰਾਬੱਸੀ ਵਿਖੇ ਵੀ ਪਟਾਕੇ ਵੇਚਣ ਲਈ ਵੱਖ ਵੱਖ ਥਾਵਾਂ ਪਟਾਕੇ ਵੇਚਣ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ| ਡੇਰਾਬੱਸੀ ਵਿਖੇ ਸਰਕਾਰੀ ਸੀ ਸੈਂ ਸਕੂਲ ਦੇ ਗਰਾਉਂਡ ਵਿਖੇ ਪਟਾਕੇ ਵੇਚਣ ਦੀ ਆਗਿਆ ਦਿਤੀ ਗਈ ਹੈ| ਲਾਲੜੂ ਵਿਖੇ ਡਿਫੈਂਸ ਲੈਂਡ ਜੀ ਟੀ ਰੋਡ ਅਤੇ ਖੇਡ ਸਟੇਡੀਅਮ ਵਿਖੇ ਪਟਾਕੇ ਵੇਚਣ ਲਈ ਮੰਜੂਰੀ ਦਿਤੀ ਗਈ ਹੈ| ਹੰਡੋਸਰਾ ਵਿਖ ੇ ਸਰਕਾਰੀ ਸੀਨੀਅਰ ਸੈਂਕਡਰੀ ਸਕੁਲ ਵਿਚ ਪਟਾਕੇ ਵੇਚਣ ਦੀ ਆਗਿਆ ਦਿਤੀ ਗਈ ਹੈ| ਜੀਰਕਪੁਰ ਵਿਖੇ ਪੀ ਆਈ ਪੀ ਰੋਡ, ਜਰਨੈਲ ਇਨਕਲੇਵ ਭਬਾਤ ਮੋੜ ਅਤੇ ਮੈਜਿਸਟਿਕ ਪੈਲੇਸ ਢਕੋਲੀ ਦੇ ਸਾਹਮਣੇ ਪਟਾਕੇ ਵੇਚਣ ਲਈ ਥਾਂਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ|
ਇਹਨਾਂ ਹੁਕਮਾਂ ਵਿਚ ਸਪਸਟ ਕਿਹਾ ਗਿਆ ਹੈ ਕਿ ਉਪਰੋਕਤ ਥਾਂਵਾਂ ਤੋਂ ਇਲਾਵਾ ਹੋਰ ਕਿਸੇ ਵੀ ਥਾਂ ਉਪਰ ਪਟਾਕੇ ਵੇਚਣ ਦੀ ਆਗਿਆ ਨਹੀਂ ਹੋਵੇਗੀ| ਇਸਦੇ ਨਾਲ ਹੀ ਸਬੰਧਿਤ ਅਦਾਰਿਆਂ ਨੂੰ ਅੱਗ ਬੁਝਾਓ ਯੰਤਰਾਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ|

Leave a Reply

Your email address will not be published. Required fields are marked *