ਪਟਿਆਲਾ ਜਿਲੇ ਵਿੱਚ ਕਿਸਾਨਾਂ ਦਾ ਧਰਨਾ ਜਾਰੀ

ਪਟਿਆਲਾ, 15 ਅਕਤੂਬਰ (ਬਿੰਦੂ ਸ਼ਰਮਾ) ਭਾਰਤੀ ਕਿਸਾਨ ਯੂਨੀਅਨ             ਏਕਤਾ ਉਗਰਾਹਾਂ ਵਲੋਂ ਜਿਲਾ ਪਟਿਆਲਾ ਵਿਚ ਪੰਜ ਥਾਵਾਂ ਉਪਰ ਲਗਾਏ ਜਾ ਰਹੇ ਧਰਨੇ ਅੱਜ ਵੀ ਜਾਰੀ ਰਹੇ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ  ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਗਲਬਾਤ ਬੇਸਿਟਾ ਰਹੀ ਹੈ ਅਤੇ ਇਸ ਮੌਕੇ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਦਿੱਲੀ ਦੀ ਸਰਕਾਰ ਪੰਜਾਬ ਨਾਲ ਹਮੇਸ਼ਾ ਤੋਂ ਧੱਕਾ ਕਰਦੀ ਆਈ ਹੈ| ਉਹਨਾਂ ਕਿਹਾ ਕਿ ਖੇਤੀ ਬਿਲਾਂ ਖਿਲਾਫ ਕਿਸਾਨ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਅਤੇ ਬਿਲਾਂ ਦੇ ਰੱਦ ਹੋਣ ਤਕ ਕਿਸਾਨ ਸੰਘਰਸ਼ ਜਾਰੀ ਰਹੇਗਾ| 
ਇਸ ਮੌਕੇ ਕਿਸਾਨ ਆਗੂ ਜਸਵਿੰਦਰ ਸਿੰਘ ਬਰਾਸ, ਜਸਵੰਤ ਸਿੰਘ ਸਦਰਪੁਰ, ਗੁਰਦੇਵ ਸਿੰਘ ਗੱਜੂਮਾਜਰਾ, ਲਾਲ ਸਿੰਘ ਬਰਾਸ, ਅਮਰੀਕ ਸਿੰਘ ਕਲਵਾਨੂੰ, ਗੁਰਵਿੰਦਰ ਸਿੰਘ ਸਦਰਪੁਰ, ਕੁਲਦੀਪ ਲਲੋਛੀ, ਗੁਰਪ੍ਰੀਤ ਸਿੰਘ ਗੁਰੀ, ਜਗਦੀਪ ਸਿੰਘ , ਭਾਗ ਸਿੰਘ ਫਤਹਿਪੁਰ, ਅਮਨਪ੍ਰੀਤ ਕੌਰ ਧਬਲਾਨ ਵੀ ਮੌਜੂਦ ਸਨ|

Leave a Reply

Your email address will not be published. Required fields are marked *