ਪਟਿਆਲਾ ਦੀ ਲੱਕੜ ਮੰਡੀ ਵਿੱਚ ਧਮਾਕਾ, 3 ਵਿਅਕਤੀਆਂ ਦੀ ਮੌਤ

ਪਟਿਆਲਾ, 19 ਮਾਰਚ (ਸ.ਬ.) ਪਟਿਆਲਾ ਦੇ ਸਨੌਰ ਹਲਕੇ ਵਿੱਚ ਸਥਿਤ ਲੱਕੜ ਮੰਡੀ ਵਿੱਚ ਅੱਜ ਸਵੇਰੇ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਦੌਰਾਨ 3 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ|
ਮ੍ਰਿਤਕਾਂ ਵਿੱਚ 2 ਬੱਚੇ ਅਤੇ ਇਕ ਆਦਮੀ ਸ਼ਾਮਲ ਹੈ| ਇਸ ਹਾਦਸੇ ਦੌਰਾਨ ਕਈ ਲੋਕ ਜ਼ਖਮੀ ਵੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ| ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪੁੱਜ ਗਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ|
ਫਿਲਹਾਲ ਆਸ-ਪਾਸ ਦੇ ਲੋਕਾਂ ਵਿੱਚ ਇਸ ਘਟਨਾ ਤੋਂ ਹੜਕੰਪ ਮਚ ਗਿਆ ਹੈ|

Leave a Reply

Your email address will not be published. Required fields are marked *