ਪਟਿਆਲਾ ਦੇ ਇਤਿਹਾਸ ਨਹਿਰੂ ਪਾਰਕ ਦਾ ਬੁਰਾ ਹਾਲ

ਪਟਿਆਲਾ ਦੇ ਇਤਿਹਾਸ ਨਹਿਰੂ ਪਾਰਕ ਦਾ ਬੁਰਾ ਹਾਲ
ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਦਾ ਪਾਰਕ ਵਿੱਚ ਆਉਣਾ ਹੋਇਆ ਮੁਸ਼ਕਿਲ
ਪਟਿਆਲਾ, 27 ਅਗਸਤ (ਬਿੰਦੂ ਸ਼ਰਮਾ) ਮੁੱਖ ਮੰਤਰੀ ਦੇ ਹਲਕੇ ਪਟਿਆਲਾ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਇਤਿਹਾਸਕ ਨਹਿਰੂ ਪਾਰਕ ਦਾ ਬਹੁਤ ਬੁਰਾ ਹਾਲ ਹੈ ਅਤੇ ਨਗਰ ਨਿਗਮ ਪਟਿਆਲਾ ਵਲੋਂ ਪਾਰਕ ਵਿੰਚ ਵਿਕਾਸ ਕਾਰਜ ਕਰਨ ਦੇ ਨਾਮ ਤੇ ਪਿਛਲੇ 2 ਮਹੀਨੇ ਤੋਂ ਸਾਰੇ ਪਾਰਕ ਨੂੰ ਪੱਟਿਆ ਹੋਇਆ ਹੈ ਜਿਸ ਕਾਰਨ ਇੱਥੇ ਆਵੂਣ ਵਾਲੇ ਬਜੁਰਗਾਂ, ਬੱਚਿਆਂ ਅਤੇ ਮਹਿਲਾਵਾਂ ਦਾ ਪਾਰਕ ਵਿੱਚ ਆਉਣਾ ਔਖਾ ਹੋ ਗਿਆ ਹੈ|
ਇਸ ਦੌਰਾਨ ਆਮ ਆਦਮੀ ਪਾਰਟੀ ਦੀ ਪਟਿਆਲਾ ਦੀ ਟੀਮ ਵਲੋਂ ਸੰਦੀਪ ਬੰਧੂ ਦੀ ਅਗਵਾਈ ਵਿੱਚ ਪਾਰਕ ਦਾ ਦੌਰਾ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਪਾਰਕ ਦੀ ਹਾਲਤ ਵਿੱਚ ਤੁਰੰਤ ਸੁਧਾਰ ਕੀਤਾ ਜਾਵੇ| ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਵਲੋਂ ਪਿਛਲੇ ਕੁੱ ਸਮੇਂ ਤੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ  ਨਗਰ ਨਿਗਮ ਪਟਿਆਲਾ ਵਲੋਂ 2 ਮਹੀਨੇ ਪਹਿਲਾਂ ਇਤਿਹਾਸਕ ਨਹਿਰੂ ਪਾਰਕ ਵਿੱਚ ਵਿਕਾਸ ਕਾਰਜ ਕਰਵਾਉਣ ਦੇ ਨਾਮ ਤੇ ਤੋੜ ਭੰਨ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਤੋਂ ਬਾਅਦ ਤੋਂ ਪਾਰਕ ਦੀ ਕੋਈ ਸੁੱਧ ਨਹੀਂ ਲਈ ਜਾ ਰਹੀ ਹੈ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ              ਪਰੇਸ਼ਾਨੀ ਸਹਿਣੀ ਪੈ ਰਹੀ ਹੈ| 
ਉਹਨਾਂ ਇਲਜਾਮ ਲਗਾਇਆ ਕਿ ਨਗਰ ਨਿਗਮ ਪਟਿਆਲਾ ਵਲੋਂ ਪਾਰਕ ਦੇ ਵਿਕਾਸ ਦੇ ਨਾਮ ਤੇ ਪਾਰਕ ਦੇ ਟ੍ਰੈਕ ਤੋਂ ਜਿਹੜਾ ਲਾਲ ਪੱਥਰ ਤੋੜਿਆ ਗਿਆ ਹੈ ਉਹ ਬਿਲਕੁਲ ਠੀਕ ਸੀ| ਪਹਿਲਾਂ ਤੋਂ ਮੌਜੂਦ ਜੈਪੁਰੀ ਪੱਥਰ ਨੂੰ ਤੋੜ ਦਿੱਤਾ ਗਿਆਅਤੇ ਸਰਕਾਰੀ ਰਕਮ ਦੀ ਬਰਬਾਦੀ ਕੀਤੀ ਜਾ ਰਹੀ ਹੈ| ਉਹਨਾਂ ਇਲਜਾਮ ਲਗਾਇਆ ਕਿ ਇਸ ਸਾਰੇ ਕੁੱਝ ਵਿੱਚ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਅਤੇ ਇਸਦੀ ਉੱਚਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ| 
ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਾਲੀਆਂ ਥਾਵਾਂ ਤੋਂ ਕਿਸੇ ਵੀ ਥਾਂ ਤੇ ਕੰਮਾਂ ਦੇ ਵੇਰਵੇ ਦਾ ਬੋਰਡ ਨਹੀਂ ਲਗਾਇਆ ਗਿਆ ਹੈ, ਜਿਸ ਵਿੱਚ ਕੰਮ ਕਰ ਰਹੇ ਠੇਕੇਦਾਰ ਦਾ ਨਾਮ, ਪਤਾ ਅਤੇ ਫੋਨ ਨੰਬਰ, ਕੰਮ ਦਾ ਵੇਰਵਾ, ਕੰਮ ਕਦੋਂ ਸ਼ੁਰੂ ਹੋਇਆ, ਕੰਮ ਕਦੋਂ ਖਤਮ ਹੋਵੇਗਾ, ਕਿੰਨੇ ਲਾਗਤ ਦਾ ਕੰਮ ਹੈ ਆਦਿ ਵੇਰਵਾ ਹੁੰਦਾ ਹੈ| ਇਸ ਮੌਕੇ ਪਾਰਟੀ ਦੀ ਮਹਿਲਾ ਆਗੂ ਕਿਰਨ ਭਾਟੀਆ ਅਤੇ ਡਿੰਪਲ ਬੱਤਾ ਨੇ ਕਿਹਾ ਕਿ ਨਗਰ ਨਿਗਮ ਵਲੋਂ ਪਾਰਕ ਨੂੰ ਜਲਦ ਜਲਦ ਤੋਂ ਤਿਆਰ ਕਰਕੇ ਆਮ ਲੋਕਾਂ ਦੇ ਹਵਾਲੇ ਕਰਨਾ ਚਾਹੀਦਾ ਹੈ| 
ਉਕਤ ਆਗੂਆਂ ਨੇ ਨਗਰ ਨਿਗਮ ਪਟਿਆਲਾ ਦੇ ਮੇਅਰ ਅਤੇ ਕਮਿਸ਼ਨਰ  ਤੋਂ ਮੰਗ ਕਰਦੀ ਹੈ ਕਿ ਹਰ ਵਿਕਾਸ ਕਾਰਜ ਦੇ ਕੰਮ ਦੇ ਵੇਰਵੇ ਵਾਲੇ ਬੋਰਡ ਕੰਮ ਵਾਲੀ ਜਗ੍ਹਾ ਉਪਰ ਲਗਵਾਏ ਜਾਣ ਤਾਂ ਜੋ ਆਮ ਲੋਕ ਕੰਮ ਦੇ ਵੇਰਵੇ ਦਾ ਪਤਾ ਲੱਗ ਸਕੇ ਅਤੇ ਨਹਿਰੂ ਪਾਰਕ ਦਾ ਕੰਮ ਜਲਦ ਤੋਂ ਜਲਦ ਖਤਮ ਕਰਕੇ ਪਾਰਕ ਨੂੰ ਆਮ ਲੋਕਾਂ ਦੇ ਹਵਾਲੇ ਕੀਤਾ ਜਾਵੇ ਵਰਨਾ ਆਮ ਆਦਮੀ ਪਾਰਟੀ ਲੋਕਾਂ ਨੂੰ ਨਾਲ ਲੈਕੇ ਸੰਘਰਸ਼ ਕਰਨ ਵਾਸਤੇ ਮਜ਼ਬੂਰ            ਹੋਵੇਗੀ| ਇਸ ਮੌਕੇ ਪਹੋਰਨਾਂ ਤੋਂ ਇਲਾਵਾ ਸੀਮਾ ਰਾਣੀ, ਅਮਰਜੀਤ ਭਾਟੀਆ, ਰਾਜ ਕੁਮਾਰ, ਗੋਲੂ ਰਾਜਪੂਤ, ਕਪੂਰ ਚੰਦ, ਸੰਨੀ ਕੁਮਾਰ, ਨਦੀਮ ਖਾਨ ਵੀ ਹਾਜ਼ਰ ਸਨ|

Leave a Reply

Your email address will not be published. Required fields are marked *